ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਅੱਜ ਅਹਿਮ ਮੀਟਿੰਗ ਹੋਈ। ਇਸ ਦੌਰਾਨ ਕਈ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅਹਿਮ ਫ਼ੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਕਈ ਵੱਡੇ ਐਲਾਨ ਕੀਤੇ।

ਇਸ ਮੌਕੇ ਸੀ.ਐਮ ਮਾਨ ਨੇ ਦੱਸਿਆ ਕਿ ਕੈਬਨਿਟ ਮੀਟਿੰਗ (cabinet meeting) ਵਿੱਚ ਹਸਪਤਾਲ ਵਿੱਚ ਉਪਲਬਧ ਦਵਾਈਆਂ ਨੂੰ ਲੈ ਕੇ ਵੀ ਅਹਿਮ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 26 ਜਨਵਰੀ ਤੋਂ ਬਾਅਦ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ (ਸਬ ਡਿਵੀਜ਼ਨ, ਡਿਵੀਜ਼ਨ ਅਤੇ ਜ਼ਿਲ੍ਹਾ ਹਸਪਤਾਲਾਂ) ਵਿੱਚ ਦਵਾਈਆਂ ਉਪਲਬਧ ਹੋ ਜਾਣਗੀਆਂ। ਕੋਈ ਵੀ ਡਾਕਟਰ ਬਾਹਰੋਂ ਆਏ ਮਰੀਜ਼ਾਂ ਨੂੰ ਦਵਾਈਆਂ ਨਹੀਂ ਲਿਖਵਾਏਗਾ। ਜੇਕਰ ਹਸਪਤਾਲ ਵਿੱਚ ਦਵਾਈ ਉਪਲਬਧ ਨਹੀਂ ਹੈ, ਤਾਂ ਡਾਕਟਰ ਖੁਦ ਇਸ ਦਾ ਆਦੇਸ਼ ਦੇਵੇਗਾ। ਮਰੀਜ਼ਾਂ ਨੂੰ ਦਵਾਈਆਂ ਲਈ ਇਧਰ-ਉਧਰ ਨਹੀਂ ਭੱਜਣਾ ਪਵੇਗਾ। ਹਸਪਤਾਲਾਂ ਵਿੱਚ ਐਕਸਰੇ ਅਤੇ ਅਲਟਰਾਸਾਊਂਡ ਮਸ਼ੀਨਾਂ ਉਪਲਬਧ ਹੋਣਗੀਆਂ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹੋਰ ਵੀ ਕਈ ਵੱਡੇ ਐਲਾਨ ਕੀਤੇ ਹਨ। ਸੀ.ਐਮ ਮਾਨ ਨੇ ਕਿਹਾ ਕਿ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਦੀ ਪੈਨਸ਼ਨ ਵਿੱਚ ਵਾਧਾ ਕੀਤਾ ਗਿਆ ਹੈ। ਵਿਧਵਾਵਾਂ ਦੀ ਪੈਨਸ਼ਨ 6 ਹਜ਼ਾਰ ਰੁਪਏ ਤੋਂ ਵਧਾ ਕੇ 10 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 15 ਹੋਰ ਸ਼ਹਿਰਾਂ ਵਿੱਚ ਯੋਗਸ਼ਾਲਾਵਾਂ ਖੋਲ੍ਹੀਆਂ ਜਾਣਗੀਆਂ। ਇਸ ਦੇ ਨਾਲ ਹੀ ਸੀ.ਐਮ. ਮਾਨ ਤੀਰਥ ਯਾਤਰਾ ਬਾਰੇ ਦੱਸਿਆ ਕਿ ਹੁਣ ਰੇਲਵੇ ਸਾਨੂੰ ਰੇਲ ਗੱਡੀਆਂ ਦੇਣ ਲਈ ਤਿਆਰ ਹੈ।

Leave a Reply