Advertisement

ਕੈਨੇਡਾ ਦੇ ਵੋਟਰਾਂ ਵੱਲੋਂ ਰਿਕਾਰਡ ਤੋੜ ਐਡਵਾਂਸ ਪੋਲਿੰਗ ‘ਚ ਪਾਈਆਂ ਗਈਆਂ ਵੋਟਾਂ

ਕੈਨੇਡਾ : ਕੈਨੇਡਾ ਦੇ ਵਿੱਚ 28 ਅਪ੍ਰੈਲ ਨੂੰ ਹੋ ਰਹੀਆਂ ਫੈਡਰਲ ਚੋਣਾਂ ਵਿੱਚ ਕੈਨੇਡਾ ਦੇ ਵੋਟਰਾਂ ਵੱਲੋਂ ਰਿਕਾਰਡ ਤੋੜ ਐਡਵਾਂਸ ਪੋਲਿੰਗ ਵਿੱਚ ਵੋਟਾਂ ਪਾਈਆਂ ਗਈਆਂ । ਇਸ ਵਾਰ ਨੌਜ਼ਵਾਨ ਵਰਗ ਵਲੋਂ ਭਾਰੀ ਗਿਣਤੀ ਵਿੱਚ ਉਤਸਾਹ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ । ਇਸ ਟਾਈਮ ਕੈਨੇਡਾ ਦੇ ਚੋਣ ਸ਼ਰਵੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਲਈ ਆ ਰਹੇ ਹਨ ਪਰ ਕੈਨੇਡਾ ਭਰ ਦੇ ਵੱਖ ਵੱਖ ਸੂਬਿਆਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਲੋਕ ਬਦਲਾਅ ਵੱਲ ਵੀ ਜਾ ਸਕਦੇ ਹਨ ।

ਚੋਣਾਂ ਦੇ ਆਖਰੀ ਹਫ਼ਤੇ ਵਿੱਚ ਸਾਰੀਆਂ ਪਾਰਟੀਆਂ ਦਾ ਪੂਰਾ ਜ਼ੋਰ ਲੱਗ ਹੋਇਆ ਹੈ । 28 ਅਪ੍ਰੈਲ ਨੂੰ ਸਵੇਰ 9 ਵਜੇ ਤੋਂ ਸ਼ਾਮ 9 ਵਜੇ ਤੱਕ ਕੈਨੇਡਾ ਸਮੇਂ ਅਨੁਸਾਰ ਵੋਟਾਂ ਪੈਣਗੀਆਂ । ਪਹਿਲਾਂ ਵੋਟਾਂ ਖਤਮ ਹੋਣ ਦੇ ਮੁੱਢਲੇ ਦੋ ਘੰਟਿਆਂ ਵਿੱਚ ਹੀ ਸਰਕਾਰ ਬਨਣ ਦਾ ਪਤਾ ਲੱਗ ਜਾਂਦਾ ਸੀ ਪਰ ਜੇ ਇਸ ਵਾਰ ਜ਼ਿਆਦਾ ਪੋਲਿੰਗ ਹੋਈ ਤਾਂ ਨਤੀਜੇ ਰਾਤ ਦੇਰ ਤੱਕ ਆਉਣਗੇ। ਇਸ ਵਾਰ ਟਰੰਪ ਟੈਰਿਫ ਕਾਰਨ ਵੋਟਰਾਂ ਦੀ ਨਿਗਾਹ ਚੋਣ ਨਤੀਜਿਆਂ ਵੱਲ ਹੈ ਕਿਉਂਕਿ ਕੈਨੇਡਾ ਦੇ ਨਾਗਰਿਕਾਂ ਨੂੰ ਸ਼ਿਕਾਇਤ ਹੈ ਉਨ੍ਹਾਂ ਦੀ ਯੋਗਤਾ ਅਨੁਸਾਰ ਕੰਮ ਨਹੀਂ ਮਿਲ ਰਿਹਾ । ਜ਼ਿਆਦਾਤਰ ਕੈਨੇਡੀਅਨ ਵੋਟਰਾਂ ਦੀ ਇਸ ਗੱਲੋਂ ਨਾਰਾਜ਼ਗੀ ਹੈ ਕਿ ਵਿਜਟਰ ਆਏ ਲੋਕ ਸਸਤੇ ਵਿੱਚ ਕੰਮ ਕਰਕੇ ਕੈਨੇਡਾ ਦੇ ਨਾਗਰਿਕਾਂ ਦਾ ਹੱਕ ਮਾਰ ਰਹੇ ਹਨ ।

The post ਕੈਨੇਡਾ ਦੇ ਵੋਟਰਾਂ ਵੱਲੋਂ ਰਿਕਾਰਡ ਤੋੜ ਐਡਵਾਂਸ ਪੋਲਿੰਗ ‘ਚ ਪਾਈਆਂ ਗਈਆਂ ਵੋਟਾਂ appeared first on Time Tv.

Leave a Reply

Your email address will not be published. Required fields are marked *