ਕੈਨੇਡਾ ਦੇ ਵੈਨਕੂਵਰ ‘ਚ ਔਰਤ ਸਮੇਤ 2 ਵਿਅਕਤੀਆਂ ਨੇ ਲੁੱਟਿਆ ਸ਼ਰਾਬ ਦਾ ਠੇਕਾ
By admin / April 24, 2024 / No Comments / World News
ਕੈਨੇਡਾ : ਕੈਨੇਡਾ (Canada) ਦੇ ਵੈਨਕੂਵਰ (Vancouver) ਵਿਚ ਔਰਤ ਸਮੇਤ 2 ਵਿਅਕਤੀਆਂ ਵੱਲੋਂ ਠੇਕੇ ਤੋਂ ਸ਼ਰਾਬ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਸਬੰਧੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਦੋ ਪੁਰਸ਼ ਤੇ ਇਕ ਔਰਤ ਸ਼ਰਾਬ ਠੇਕਾ ਲੁੱਟਦੇ ਹੋਏ ਦਿਖਾਈ ਦੇ ਰਹੇ ਹਨ।
ਵੀਡੀਓ ਮੁਤਾਬਕ ਤਿੰਨੋਂ ਜਣੇ ਵੱਡੇ ਬੈਗ ਵਿੱਚ ਸ਼ਰਾਬ ਦੀਆਂ ਬੋਤਲਾਂ ਪਾ ਕੇ ਬਿਨ੍ਹਾਂ ਅਦਾਇਗੀ ਕੀਤੇ ਜਬਰੀ ਲਿਜਾਣ ਲੱਗਦੇ ਹਨ ਤਾਂ ਉੱਥੇ ਖੜ੍ਹਾ ਇੱਕ ਗੋਰਾ ਗਾਹਕ ਉਨ੍ਹਾਂ ਦੋਵਾਂ ਪੁਰਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੌਰਾਨ ਔਰਤ ਭਰੇ ਹੋਏ ਬੈਗ ਠੇਕਾ ’ਚੋਂ ਬਾਹਰ ਲਿਜਾਂਦੀ ਵਿਖਾਈ ਦਿੰਦੀ ਹੈ ਤੇ ਠੇਕਾ ਦਾ ਮੈਨੇਜਰ ਸਰੀਰਕ ਨੁਕਸਾਨ ਦੇ ਡਰੋਂ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੂੰ ਉਥੋਂ ਜਾਣ ਦੇਣ ਲਈ ਆਖਦਾ ਹੈ। ਵੀਡੀਓ ’ਚ ਦਿਖਾਈ ਦੇ ਰਹੇ ਤਿੰਨੋਂ ਜਣੇ ਹਰਕਤਾਂ ਤੋਂ ਦੱਖਣ ਏਸ਼ਿਆਈ ਲੱਗਦੇ ਹਨ, ਜਦਕਿ ਵੀਡੀਓ ’ਤੇ ਟਿੱਪਣੀਆਂ ਕਰਨ ਵਾਲਿਆਂ ’ਚੋਂ ਕੁਝ ਉਨ੍ਹਾਂ ਨੂੰ ਪਛਾਣਦੇ ਹੋਏ ਪੰਜਾਬੀ ਮੂਲ ਦੇ ਦੱਸ ਰਹੇ ਹਨ।
The post ਕੈਨੇਡਾ ਦੇ ਵੈਨਕੂਵਰ ‘ਚ ਔਰਤ ਸਮੇਤ 2 ਵਿਅਕਤੀਆਂ ਨੇ ਲੁੱਟਿਆ ਸ਼ਰਾਬ ਦਾ ਠੇਕਾ appeared first on Timetv.