ਕੈਨੇਡਾ ਦੇ ਕੋਲੰਬੀਆ ਜੰਗਲਾਂ ‘ਚ ਲੱਗੀ ਭਿਆਨਕ ਅੱਗ
By admin / May 12, 2024 / No Comments / World News
ਓਟਾਵਾ : ਕੈਨੇਡਾ (Canada) ਦੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ (British Columbia) ਵਿੱਚ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਕਾਰਨ ਹਜ਼ਾਰਾਂ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਹਨ। ਰਿਪੋਰਟਾਂ ਦੇ ਅਨੁਸਾਰ, ਪਾਰਕਰ ਝੀਲ ਦੇ ਜੰਗਲ ਵਿੱਚ ਅੱਗ ਦਾ ਪਤਾ ਸਭ ਤੋਂ ਪਹਿਲਾਂ ਸੂਬੇ ਦੇ ਫੋਰਟ ਨੇਲਸਨ ਅਤੇ ਫੋਰਟ ਨੇਲਸਨ ਫਸਟ ਨੇਸ਼ਨ ਵਿੱਚ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5:25 ਵਜੇ ਦੇ ਕਰੀਬ ਲੱਗਾ। ਬੀਤੀ ਸਵੇਰ ਤੱਕ ਅੱਗ ਅੱਧੇ ਵਰਗ ਕਿਲੋਮੀਟਰ ਤੋਂ 17 ਵਰਗ ਕਿਲੋਮੀਟਰ ਤੱਕ ਫੈਲ ਚੁੱਕੀ ਸੀ।
ਸ਼ੁੱਕਰਵਾਰ ਨੂੰ ਇਲਾਕਾ ਖਾਲੀ ਕਰਨ ਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ ਲਗਭਗ 3,600 ਲੋਕਾਂ ਨੇ ਆਪਣੇ ਘਰ ਛੱਡ ਦਿੱਤੇ। ਉਨ੍ਹਾਂ ਨੂੰ 380 ਕਿਲੋਮੀਟਰ ਦੱਖਣ ਵੱਲ ਫੋਰਟ ਸੇਂਟ ਜੌਨ ਸ਼ਹਿਰ ਜਾਣਾ ਪਿਆ। ਰਿਪੋਰਟਾਂ ਮੁਤਾਬਕ ਤੇਜ਼ ਹਵਾਵਾਂ ਕਾਰਨ ਇਕ ਦਰੱਖਤ ਬਿਜਲੀ ਦੀ ਲਾਈਨ ‘ਤੇ ਡਿੱਗ ਗਿਆ ਅਤੇ ਅੱਗ ਲੱਗ ਗਈ, ਇਸ ਤੋਂ ਬਾਅਦ ਤੇਜ਼ ਹਵਾਵਾਂ ਨੇ ਅੱਗ ਨੂੰ ਕਾਬੂ ਤੋਂ ਬਾਹਰ ਕਰ ਦਿੱਤਾ।
The post ਕੈਨੇਡਾ ਦੇ ਕੋਲੰਬੀਆ ਜੰਗਲਾਂ ‘ਚ ਲੱਗੀ ਭਿਆਨਕ ਅੱਗ appeared first on Timetv.