November 5, 2024

ਕੈਨੇਡਾ ‘ਚ ਭਾਰਤੀ ਮੂਲ ਦੇ ਕਰਮਚਾਰੀ ਨੂੰ ਕੀਤਾ ਗ੍ਰਿਫ਼ਤਾਰ

Latest Punjabi News | Home |Time tv. news

ਕੈਨੇਡਾ : ਕੈਨੇਡਾ (Canada) ਦੇ ਓਂਟਾਰੀਓ (Ontario) ਸੂਬੇ ਵਿੱਚ ਦੇਖ ਭਾਲ ਕੇਂਦਰ(ਕੇਅਰ ਹੋਮ) ਵਿੱਚ 89 ਸਾਲਾ ਬਜ਼ੁਰਗ ਨਾਲ ਕਥਿਤ ਤੌਰ ’ਤੇ ਕੁੱਟਮਾਰ (Allegedly Assaulting) ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ 32 ਸਾਲਾ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੁਮਨ ਸੋਨੀ (32) ‘ਤੇ 29 ਜਨਵਰੀ ਅਤੇ 2 ਫਰਵਰੀ ਨੂੰ ਕੀਤੇ ਹਮਲੇ ਦੇ ਦੋ ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨਾਲ 2 ਫਰਵਰੀ ਨੂੰ ਬਜ਼ੁਰਗਾਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਸੰਪਰਕ ਕੀਤਾ ਗਿਆ ਸੀ। ਜਾਂਚ ਦੇ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਹੈ ਕਿ 89 ਸਾਲਾ ਪੁਰਸ਼ ’ਤੇ ਨਿੱਜੀ ਸਹਾਇਤਾ ਕਰਮਚਾਰੀ ਨੇ ਦੋ ਵਾਰ 29 ਜਨਵਰੀ ਅਤੇ 2 ਫਰਵਰੀ ਨੂੰ ਹਮਲਾ ਕੀਤਾ। ਪੁਲਿਸ ਨੇ ਕਿਹਾ ਕਿ ਜੇ ਕੋਈ ਹੋਰ ਪੀੜਤ ਹੈ ਤਾਂ ਉਹ ਸਾਹਮਣੇ ਆਏ।

By admin

Related Post

Leave a Reply