ਪੰਜਾਬ : ਕੈਨੇਡਾ (Canada) ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿਛਲੇ ਇਕ ਹਫਤੇ ਤੋਂ ਲਾਪਤਾ ਪਿੰਡ ਅਬੂਵਾਲ ਦੇ ਇਕ ਨੌਜਵਾਨ ਨੇ ਨਿਆਗਰਾ ਫਾਲ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਲਾਪਤਾ ਨੌਜਵਾਨ ਚਰਨਦੀਪ ਸਿੰਘ ਪੁੱਤਰ ਜ਼ੋਰਾ ਸਿੰਘ 10 ਮਹੀਨੇ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ।

ਮ੍ਰਿਤਕ ਨੌਜਵਾਨ ਚਰਨਦੀਪ ਸਿੰਘ ਦੇ ਚਾਚਾ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਕੈਨੇਡੀਅਨ ਪੁਲਿਸ ਨੇ ਚਰਨਦੀਪ ਸਿੰਘ ਦੀ ਆਤਮਹੱਤਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਰਨਦੀਪ ਸਿੰਘ ਨੇ ਆਪਣਾ ਫੋਨ ਨਿਆਗਰਾ ਫਾਲ ਦੇ ਕੰਢੇ ਰੱਖ ਕੇ ਪਾਣੀ ਵਿੱਚ ਛਾਲ ਮਾਰ ਦਿੱਤੀ। ਉਸ ਦੇ ਛਾਲ ਮਾਰਨ ਦੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ। ਕੈਨੇਡੀਅਨ ਪੁਲਿਸ ਮੁਤਾਬਕ ਅਜੇ ਤੱਕ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਹੈ ਕਿਉਂਕਿ ਨਿਆਗਰਾ ਫਾਲਜ਼ ‘ਚੋਂ ਕਈ ਲਾਸ਼ਾਂ ਮਿਲੀਆਂ ਹਨ ਅਤੇ ਚਰਨਦੀਪ ਸਿੰਘ ਦੀ ਪਛਾਣ ਡੀ.ਐਨ.ਏ ਰਾਹੀਂ ਕੀਤੀ ਗਈ ਹੈ।ਅਜੇ ਤੱਕ ਉਸ ਦੀ ਖੁਦਕੁਸ਼ੀ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ। ਮ੍ਰਿਤਕ ਦੇ ਪਰਿਵਾਰ ਨੇ ਚਰਨਜੀਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।

Leave a Reply