ਕੈਨੇਡਾ ‘ਚ ਇੰਦਰਜੀਤ ਸਿੰਘ ਘੋਸ਼ਾਲ ਦੇ ਘਰ ‘ਤੇ ਹੋਇਆ ਹਮਲਾ
By admin / February 13, 2024 / No Comments / Punjabi News
ਟੋਰਾਂਟੋ: ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਖਾਲਿਸਤਾਨ ਪੱਖੀ ਅੱਤਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨਾਲ ਜੁੜੇ ਇਕ ਹੋਰ ਸਿੱਖ ਵੱਖਵਾਦੀ ਇੰਦਰਜੀਤ ਸਿੰਘ ਘੋਸ਼ਾਲ (Inderjit Singh Ghoshal) ਦੇ ਘਰ ‘ਤੇ ਗੋਲੀਬਾਰੀ ਹੋਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ ਦੇ ਆਗੂ ਹਰਦੀਪ ਸਿੰਘ ਨਿੱਝਰ ਦੇ ‘ਦੋਸਤ’ ਸਿਮਰਨਜੀਤ ਸਿੰਘ ਦੇ ਸਰੀ ਦੇ ਘਰ ‘ਤੇ ਗੋਲੀਬਾਰੀ ਤੋਂ ਕੁਝ ਦਿਨ ਬਾਅਦ ਹੋਈ ਹੈ।
ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਪਿਛਲੇ ਸਾਲ ਜੂਨ ‘ਚ ਬ੍ਰਿਟਿਸ਼ ਕੋਲੰਬੀਆ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦਿ ਗਾਰਡੀਅਨ ਮੁਤਾਬਕ ਬੀਤੇ ਦਿਨ ਬਰੈਂਪਟਨ ‘ਚ ਖਾਲਿਸਤਾਨ ਸਮਰਥਕ ਇੰਦਰਜੀਤ ਸਿੰਘ ਘੋਸ਼ਾਲ ਦੇ ਘਰ ਦੀ ਖਿੜਕੀ ‘ਚ ਗੋਲੀ ਦਾ ਸੁਰਾਖ ਮਿਲਿਆ ਹੈ। ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਪੀਲ ਰੀਜਨਲ ਪੁਲਿਸ ਨੇ ਪੁਸ਼ਟੀ ਕੀਤੀ ਕਿ ਗੋਲੀ ਦਾ ਸੁਰਾਖ ਮਿਲਿਆ ਹੈ।
ਪੀਲ ਪੁਲਿਸ ਨੇ ਕਿਹਾ ਕਿ ਗੋਲੀਬਾਰੀ ਨੂੰ ਖਾਲਿਸਤਾਨ ਲਹਿਰ ਵਿੱਚ ਗੋਸਲ ਦੀ ਭੂਮਿਕਾ ਨਾਲ ਜੋੜਨਾ ‘ਬਹੁਤ ਜਲਦੀ’ ਹੈ। ਘੋਸ਼ਲ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ 17 ਫਰਵਰੀ ਨੂੰ ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਦੇ ਬਾਹਰ ਖਾਲਿਸਤਾਨ ਪੱਖੀ ਰੈਲੀ ਕੀਤੀ ਜਾਵੇਗੀ। ਰਿਪੋਰਟ ਮੁਤਾਬਕ ਉਹ ਘੋਸ਼ਲ ਪੰਨੂ ਨਾਲ ਮਿਲ ਕੇ ਕੰਮ ਕਰਦਾ ਹੈ, ਜੋ ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ ਦੇ ਮੁੱਖ ਕਾਨੂੰਨੀ ਸਲਾਹਕਾਰ ਹਨ।
ਗੋਲੀਬਾਰੀ ਦੀਆਂ ਘਟਨਾਵਾਂ ਅਜਿਹੇ ਸਮੇਂ ‘ਚ ਆਈਆਂ ਹਨ ਜਦੋਂ ਭਾਰਤ ਅਤੇ ਕੈਨੇਡਾ ਨੇ ਇਕ ਦੂਜੇ ‘ਤੇ ‘ਅੰਦਰੂਨੀ ਮਾਮਲਿਆਂ’ ‘ਚ ਦਖਲ ਦੇਣ ਦਾ ਦੋਸ਼ ਲਗਾਇਆ ਹੈ। ਪਿਛਲੇ ਸਾਲ ਜੂਨ ‘ਚ ਕੈਨੇਡਾ ਦੀ ਧਰਤੀ ‘ਤੇ ਨਿੱਝਰ ਦੀ ਹੱਤਿਆ ‘ਚ ਭੂਮਿਕਾ ਨਿਭਾਉਣ ਦਾ ਨਵੀਂ ਦਿੱਲੀ ‘ਤੇ ਦੋਸ਼ ਲਗਾਉਣ ਤੋਂ ਕੁਝ ਮਹੀਨਿਆਂ ਬਾਅਦ, ਕੈਨੇਡਾ ਨੇ ਹਾਲ ਹੀ ‘ਚ ਭਾਰਤ ਨੂੰ ‘ਵਿਦੇਸ਼ੀ ਖਤਰਾ’ ਦੱਸਿਆ ਸੀ ਜੋ ਸੰਭਾਵੀ ਤੌਰ ‘ਤੇ ਉਨ੍ਹਾਂ ਦੀਆਂ ਚੋਣਾਂ ‘ਚ ਦਖਲ ਦੇ ਸਕਦਾ ਹੈ।