ਕੈਦੀ ਨੂੰ ਗ੍ਰਿਫ਼ਤਾਰ ਕਰਦੇ ਹੋਏ ਏ.ਐਸ.ਆਈ. ਦੀ ਹੋਈ ਮੌਤ
By remont_noutbukov_tsEa / January 18, 2024 / No Comments / Punjabi News
ਅੰਮ੍ਰਿਤਸਰ: ਅੰਮ੍ਰਿਤਸਰ (Amritsar) ‘ਚ ਕੈਦੀ ਵੱਲੋਂ ਧੱਕੇ ਖਾਣ ਨਾਲ ASI ਦੀ ਮੌਤ ਹੋ ਗਈ। ਪ੍ਰਾਪਤ ਸਮਾਚਾਰ ਅਨੁਸਾਰ ਏ.ਐਸ.ਆਈ ਪਰਮਜੀਤ ਸਿੰਘ (ASI Paramjit Singh) ਆਪਣੀ ਟੀਮ ਸਮੇਤ ਗ੍ਰਿਫ਼ਤਾਰ ਕੀਤੇ ਗਏ ਇੱਕ ਮੁਲਜ਼ਮ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੇ ਸਨ। ਮੈਡੀਕਲ ਕਰਵਾਉਣ ਤੋਂ ਪਹਿਲਾਂ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਏ.ਐਸ.ਆਈ. ਨੂੰ ਝਟਕਾ ਲੱਗਾ ਅਤੇ ਉਹ ਜ਼ਮੀਨ ‘ਤੇ ਡਿੱਗ ਗਿਆ।
ਇਸ ਦੌਰਾਨ ਅੰਮ੍ਰਿਤਸਰ ਪੁਲਿਸ ‘ਚ ਤਾਇਨਾਤ ਏ.ਐਸ.ਆਈ ਪਰਮਜੀਤ ਸਿੰਘ ‘ਤੇ ਸਾਈਲੈਂਟ ਅਟੈਕ ਹੋ ਗਿਆ, ਜਿਸ ਦਾ ਤੁਰੰਤ ਡਾਕਟਰਾਂ ਵੱਲੋਂ ਇਲਾਜ ਕੀਤਾ ਗਿਆ ਪਰ ਉਸ ਦੀ ਮੌਤ ਹੋ ਗਈ। ਹਸਪਤਾਲ ਵਿੱਚ ਤਾਇਨਾਤ ਡਾਕਟਰ ਨੇ ਦੱਸਿਆ ਕਿ ਏ.ਐਸ.ਆਈ ਦੀ ਟੀਮ ਗ੍ਰਿਫ਼ਤਾਰ ਮੁਲਜ਼ਮਾਂ ਦੇ ਨਾਲ ਮੈਡੀਕਲ ਕਰਵਾਉਣ ਆਈ ਸੀ। ਪੁਲਿਸ ਮੁਲਜ਼ਮਾਂ ਦੇ ਹਿਰਾਸਤ ’ਚੋਂ ਫਰਾਰ ਹੋਣ ਬਾਰੇ ਸਵਾਲਾਂ ਨੂੰ ਟਾਲਦੀ ਨਜ਼ਰ ਆ ਰਹੀ ਸੀ।