ਕੇਂਦਰ ਸਰਕਾਰ ਨੇ ਕੁੱਤਿਆਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ
By admin / March 13, 2024 / No Comments / Punjabi News
ਨਵੀਂ ਦਿੱਲੀ: ਕੇਂਦਰ ਸਰਕਾਰ (The Central Government) ਨੇ ਕੁੱਤਿਆਂ ਨੂੰ ਲੈ ਕੇ ਅਹਿਮ ਫ਼ੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਭਾਰਤ ਵਿਚ ਹੁਣ ਪਿਟਬੁੱਲ, ਬੁਲਡਾਗ ਤੇ ਹੋਰ ਖ਼ਤਰਨਾਕ ਕੁੱਤਿਆਂ ਦੀ ਖਰੀਦ ਉੱਤੇ ਰੋਕ ਲਗਾ ਦਿੱਤੀ ਹੈ। ਇਹ ਫ਼ੈਸਲਾ ਕੇਂਦਰ ਸਰਕਾਰ ਨੇ ਦੇਸ਼ ਭਰ ਤੋਂ ਇਹਨਾਂ ਖ਼ਤਰਨਾਕ ਕੁੱਤਿਆਂ ਵੱਲੋਂ ਆਪਣੇ ਮਾਲਕਾਂ ਸਮੇਤ ਆਮ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਲਿਆ ਹੈ।
ਕੇਂਦਰ ਸਰਕਾਰ ਨੇ ਸਾਰੇ ਰਾਜਾਂ ਨੂੰ ਲਿਖੇ ਪੱਤਰ ਵਿਚ ਆਖਿਆ ਹੈ ਕਿ ਉਹ ਸਥਾਨਕ ਸਰਕਾਰ ਸੰਸਥਾਵਾਂ ਰਾਹੀਂ ਅਜਿਹੇ ਕੁੱਤਿਆਂ ਦੀ ਖ਼ਰੀਦੋ ਫਰੋਖ਼ਤ ’ਤੇ ਪਾਬੰਦੀ ਲਗਵਾਉਣ। ਕੇਂਦਰ ਦਾ ਮੰਨਣਾ ਹੈ ਕਿ ਭਾਰਤ ਵਿਚ ਅਜਿਹੇ ਕੁੱਤੇ ਨਹੀਂ ਹੁੰਦੇ ਤੇ ਅਜਿਹੇ ਕੁੱਤੇ ਦੇਸ਼ ਵਾਸਤੇ ਕਿਸੇ ਵੀ ਤਰੀਕੇ ਸਹੀ ਨਹੀਂ ਹਨ।