ਪਟਨਾ ਸਾਹਿਬ : ਕੇਂਦਰ ਦੀ ਮੋਦੀ ਸਰਕਾਰ (Modi Goverment) ਬਾਰੇ ਕੋਈ ਕੁਝ ਵੀ ਕਹੇ ਪਰ ਮੋਦੀ ਸਰਕਾਰ ਹੋਰਾਂ ਸਰਕਾਰਾਂ ਨਾਲੋ ਸਿੱਖਾਂ ਪ੍ਰਤੀ ਮੋਹ ਪ੍ਰੇਮ ਭਰਿਆ ਰਵਈਆ ਹੈ। ਇਸ ਦਾ ਮੁੱਖ ਕਾਰਨ ਹੈ ਕਿ ਨਰਿੰਦਰ ਮੋਦੀ ਨੂੰ ਸਿੱਖ ਇਤਿਹਾਸ ਦੀ ਭਰਪੂਰ ਜਾਣਕਾਰੀ ਹੈ ਅਤੇ ਉਹ ਜਾਣਦੇ ਹਨ ਕਿ ਸਿੱਖ ਗੁਰੂਆਂ ਦੀਆਂ ਸ਼ਹੀਦੀਆਂ ਕਾਰਨ ਹੀ ਅੱਜ ਭਾਰਤ ਦੇਸ਼ ਬਚਿਆ ਹੋਇਆ ਹੈ ਪ੍ਰਧਾਨ ਮੰਤਰੀ ਮੋਦੀ ਜਿੰਨਾ ਸਤਿਕਾਰ ਸਿੱਖ ਗੁਰੂ ਸਾਹਿਬਾਨਾਂ ਦਾ ਕਰਦੇ ਹਨ ਉਨ੍ਹਾਂ ਹੀ ਸਿੱਖਾਂ ਦੇ ਮਾਮਲਿਆਂ ਨੂੰ ਸੰਜੀਦਗੀ ਨਾਲ ਬੈਠ ਕੇ ਹੱਲ ਕਰਦੇ ਹਨ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਕੋਰੀਡੋਰ ਪਾਕਿਸਤਾਨ ਅਫਗਾਨਿਸਤਾਨ ਤੋਂ ਆਏ ਹੋਏ ਸਿੱਖਾਂ ਨੂੰ ਭਾਰਤ ਦੀ ਨਾਗਰਿਕਤਾ ਦੇਣੀ ਅਫਗਾਨਿਸਤਾਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਮਰਿਆਦਾ ਤਹਿਤ ਭਾਰਤ ਲਿਆਂਦੇ ਗਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਦੇ ਰੂਪ ਵਿੱਚ ਦੇਸ਼ ਭਰ ਵਿੱਚ ਸ਼ਹੀਦੀ ਦਿਵਸ ਮਨਾਉਣਾ 1984 ਦੇ ਬੰਦ ਪਏ ਕੇਸਾਂ ਨੂੰ ਮੁੜ ਖੁਲ੍ਹਵਾਉਣਾ ਅਤੇ ਦੋਸ਼ੀਆਂ ਨੂੰ ਸਜ਼ਾ ਦਿਲਵਾਉਣੀ ਇਹ ਸਾਰੇ ਕਾਰਜ ਮੋਦੀ ਸਰਕਾਰ ਵੇਲੇ ਹੋਏ ਹਨ।

ਪਿਛਲੇ ਦਿਨੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਵਿਖੇ ਨਤਮਸਤਕ ਹੋਣ ਆਏ ਤਾਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਸੋਹੀ ਜੀ ਨੇ ਪ੍ਰਧਾਨ ਮੰਤਰੀ ਦੇ ਧਿਆਨ ਵਿੱਚ ਲਿਆਉਂਦਾ ਕਿ ਤਖਤ ਸਾਹਿਬ ਨੂੰ ਜਾਣ ਵਾਲੇ ਰਸਤੇ ਭੀੜੇ ਹਨ ਅਤੇ ਟਰੈਫਿਕ ਦੀ ਵੀ ਕਾਫ਼ੀ ਦਿੱਕਤ ਹੈ। ਜਿਸ ਨੂੰ ਮੁੱਖ ਰੱਖਦੇ ਹੋਏ ਤਖਤ ਸਾਹਿਬ ਦੇ ਆਲੇ ਦੁਆਲੇ ਨੂੰ ਸੁੰਦਰੀਕਰਨ ਦੀ ਜ਼ਰੂਰਤ ਹੈ ਜਿਸ ਨੂੰ ਦੇਖਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਵੱਲੋਂ 200 ਕਰੋੜ ਦਾ ਪੈਕੇਜ ਦਿੱਤਾ ਗਿਆ ਜਿਸ ਤਹਿਤ ਤਖਤ ਸਾਹਿਬ ਦੇ ਆਲੇ ਦੁਆਲੇ ਦਾ ਏਰੀਆ ਨੂੰ ਜਲਦੀ ਹੀ ਸੁੰਦਰੀਕਰਨ ਕੀਤਾ ਜਾਵੇਗਾ।

ਜਿਸ ਤਹਿਤ ਕੰਗਣ ਘਾਟ ਨੇੜੇ ਗੰਗਾ ਨਦੀ ਉੱਪਰ ਬਣਿਆ ਪੁੱਲ ਜਿਸ ਨੂੰ ਮਰੀਨ ਡਰਾਈਵ ਵੀ ਕਿਹਾ ਜਾਂਦਾ ਹੈ ਪਹਿਲੇ ਪੜਾਅ ਤਹਿਤ ਜਿੱਥੇ ਕੋਰੀਡੋਰ ਬਣਾਇਆ ਜਾਵੇਗਾ ਗੁਰਦੁਆਰਾ ਕੰਗਣ ਘਾਟ ਨੇੜੇ ਮਲਟੀ ਸਟੋਰੀ ਪਾਰਕਿੰਗ ਤਿਆਰ ਕੀਤੀ ਜਾਵੇਗੀ ਤਾਂ ਜੋ ਬਾਹਰੋਂ ਆਈਆਂ ਸੰਗਤਾਂ ਦੀਆਂ ਗੱਡੀਆਂ ਸਿੱਧੀਆਂ ਪਾਰਕਿੰਗ ਵਿੱਚ ਹੀ ਜਾ ਸਕਣਗੀਆਂ

ਗੁਰਦੁਆਰਾ ਕੰਗਨ ਘਾਟ ਕੋਲ ਇਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੰਗਾਨਦੀ ਵਿੱਚ ਕੰਗਣ ਸੁੱਟਿਆ ਸੀ ਉਥੇ ਹੀ ਕੰਗਣ ਦੇ ਆਕਾਰ ਦਾ ਵੱਡਾ ਸਟੈਚੂ ਤਿਆਰ ਕੀਤਾ ਜਾਏਗਾ ਇਸ ਸਾਰੇ ਕਾਰਜ ਲਈ ਤਖਤ ਸਾਹਿਬ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਵੱਲੋਂ ਨਿਰੰਤਰ ਹੀ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਜਾ ਕੇ ਸ਼ਰਧਾਲੂਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ। ਕੇਂਦਰ ਦੀ ਮੋਦੀ ਸਰਕਾਰ ਨਾਲ-ਨਾਲ ਬਿਹਾਰ ਦੀ ਨਿਤੀਸ਼ ਕੁਮਾਰ ਸਰਕਾਰ ਸਿੱਖਾਂ ਦੇ ਮਾਮਲੇ ਹੱਲ ਕਰਵਾਉਣ ਲਈ ਤਿਆਰ ਰਹਿੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਦੋਵਾਂ ਸਰਕਾਰਾਂ ਨੇ ਰਲ ਕੇ ਜਿਸ ਤਰ੍ਹਾਂ ਮਨਾਇਆ ਉਹ ਸਭ ਨੂੰ ਯਾਦ ਹੈ।

Leave a Reply