ਚੰਡੀਗੜ੍ਹ: ਕੇਂਦਰੀ ਵਿਦਿਆਲਿਆ (Kendriya Vidyalaya) ਵਿੱਚ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਮਾਪਿਆਂ ਨੂੰ ਵੱਡਾ ਝਟਕਾ ਲੱਗਾ ਹੈ। ਇਨ੍ਹਾਂ ਸਕੂਲਾਂ ਦੀ ਵੱਡੇ ਪੱਧਰ ’ਤੇ ਸੀਟਾਂ ਦੀ ਗਿਣਤੀ ਘਟਾਈ ਗਈ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਕੇਂਦਰੀ ਵਿਦਿਆਲਿਆ ਨੇ ਦਾਖ਼ਲੇ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ।

ਹੁਣ ਇੱਕ ਸੈਕਸ਼ਨ ਵਿੱਚ ਨਿਸ਼ਚਿਤ 40 ਸੀਟਾਂ ਦੀ ਥਾਂ ਸਿਰਫ਼ 32 ਤੱਕ ਹੀ ਦਾਖ਼ਲਾ ਹੋਵੇਗਾ। ਇਸ ਸੈਸ਼ਨ ਵਿੱਚ ਪਹਿਲੀ ਜਮਾਤ ਵਿੱਚ 40 ਦੀ ਬਜਾਏ ਸਿਰਫ਼ 32 ਬੱਚਿਆਂ ਨੂੰ ਹੀ ਦਾਖ਼ਲਾ ਮਿਲੇਗਾ। ਇਸ ਤੋਂ ਬਾਅਦ ਹਰ ਸਾਲ ਹਰੇਕ ਵਰਗ ਦੀਆਂ ਸੀਟਾਂ ਨੂੰ ਪੜਾਅਵਾਰ ਘਟਾ ਕੇ ਪਹਿਲੀ ਜਮਾਤ ਦੀਆਂ ਸੀਟਾਂ ਦੀ ਗਿਣਤੀ 8 ਤੋਂ 32 ਤੱਕ ਘਟਾ ਦਿੱਤੀ ਜਾਵੇਗੀ। ਕੇਂਦਰੀ ਵਿਦਿਆਲਿਆ ਸੰਗਠਨ ਦੇ ਇਸ ਫੈਸਲੇ ਕਾਰਨ ਦੇਸ਼ ਭਰ ਦੇ ਇਨ੍ਹਾਂ 1300 ਸਕੂਲਾਂ ਵਿੱਚ 2.50 ਲੱਖ ਤੋਂ ਵੱਧ ਬੱਚੇ ਦਾਖ਼ਲੇ ਤੋਂ ਵਾਂਝੇ ਰਹਿ ਜਾਣਗੇ। ਚੰਡੀਗੜ੍ਹ ਵਿੱਚ 4 ਕੇਂਦਰੀ ਵਿਦਿਆਲੇ ਹਨ।

ਇੱਥੇ 60 ਤੋਂ 70 ਦੇ ਕਰੀਬ ਬੱਚਿਆਂ ‘ਤੇ ਇਸਦਾ ਅਸਰ ਹੋਵੇਗਾ। 5 ਤੋਂ 6 ਸਾਲ ਪਹਿਲਾਂ ਕੇਂਦਰ ਸਰਕਾਰ ਦਾ ਐਮਪੀ ਕੋਟਾ ਵੀ ਪਹਿਲਾਂ ਬੰਦ ਹੋ ਚੁੱਕਾ ਹੈ। ਨਵੀਂ ਸਿੱਖਿਆ ਨੀਤੀ ਤਹਿਤ ਹਰ ਜਮਾਤ ਦੇ ਬੱਚਿਆਂ ਦੀ ਗਿਣਤੀ ਘਟਾ ਦਿੱਤੀ ਗਈ ਹੈ। ਅਜਿਹਾ ਇਸ ਲਈ ਕਿਉਂਕਿ ਨਵੀਂ ਸਿੱਖਿਆ ਨੀਤੀ ਵਿੱਚ ਇੱਕ ਅਧਿਆਪਕ ਨਾਲ 32 ਬੱਚਿਆਂ ਦਾ ਅਨੁਪਾਤ ਰੱਖਿਆ ਗਿਆ ਹੈ।

Leave a Reply