ਕਿਸਾਨ ਅੰਦੋਲਨ : ਜਗਜੀਤ ਡੱਲੇਵਾਲ ਅੱਧੀ ਰਾਤ ਨੂੰ ਮਰਨ ਵਰਤ ‘ਤੇ ਬੈਠੇ, ਹਸਪਤਾਲ ਤੋਂ ਛੁੱਟੀ ਮਿਲਦੇ ਹੀ ਪਹੁੰਚੇ ਖਨੌਰੀ ਬਾਰਡਰ
By admin / November 29, 2024 / No Comments / Punjabi News
ਲੁਧਿਆਣਾ : ਜਗਜੀਤ ਡੱਲੇਵਾਲ ਦੀ ਸ਼ੁਕਰਵਾਰ ਨੂੰ ਹਸਪਤਾਲ ਤੋਂ ਛੁਟੀ ਕਰ ਦਿਤੀ ਗਈ। ਸਾਂਝਾ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸ਼ੁੱਕਰਵਾਰ ਰਾਤ 12 ਵਜੇ ਤੋਂ ਖਨੌਰੀ ਸਰਹੱਦ ਵਿਖੇ ਮਰਨ ਵਰਤ ਸ਼ੁਰੂ ਕਰ ਦਿੱਤਾ। ਸ਼ੁੱਕਰਵਾਰ ਰਾਤ ਕਰੀਬ 8 ਵਜੇ ਡੀਐਮਸੀ ਹਸਪਤਾਲ ਤੋਂ ਛੁੱਟੀ ਦਿੱਤੀ ਗਈ।
ਸਰਵਣ ਸਿੰਘ ਪੰਧੇਰ ਤੇ ਸਾਥੀ ਉਸ ਨੂੰ ਲੈਣ ਲੁਧਿਆਣਾ ਪੁੱਜੇ। ਡੀਐਮਸੀ ਤੋਂ ਬਾਹਰ ਆਉਂਦੇ ਹੀ ਡੱਲੇਵਾਲ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਮਰਨ ਵਰਤ ਹਸਪਤਾਲ ਵਿੱਚ ਵੀ ਜਾਰੀ ਹੈ ਅਤੇ ਅੱਗੇ ਵੀ ਜਾਰੀ ਰਹੇਗਾ। ਡੀਐਮਸੀ ਛੱਡਣ ਤੋਂ ਬਾਅਦ ਸਾਰੇ ਕਿਸਾਨ ਆਗੂ ਖਨੌਰੀ ਸਰਹੱਦ ਵੱਲ ਰਵਾਨਾ ਹੋ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਡੱਲੇਵਾਲ ਖਨੌਰੀ ਪਹੁੰਚ ਕੇ ਮਰਨ ਵਰਤ ’ਤੇ ਬੈਠਣਗੇ ਅਤੇ ਸੁਖਜੀਤ ਸਿੰਘ ਦਾ ਮਰਨ ਵਰਤ ਸਮਾਪਤ ਕਰ ਦਿੱਤਾ ਜਾਵੇਗਾ।
ਹਸਪਤਾਲ ਤੋਂ ਬਾਹਰ ਆਉਂਦਿਆਂ ਹੀ ਡੱਲੇਵਾਲ ਨੇ ਕਿਹਾ ਕਿ ਜਾਂਚ ਤਾਂ ਸਿਰਫ਼ ਬਹਾਨਾ ਸੀ। ਸਰਕਾਰ ਉਨ੍ਹਾਂ ਦੇ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਉਨ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਟੈਸਟ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿ ਬਲੱਡ ਪ੍ਰੈਸ਼ਰ ਵੀ ਨਹੀਂ ਚੈੱਕ ਕੀਤਾ ਗਿਆ। ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਡੱਲੇਵਾਲ ਨੇ ਕਿਹਾ ਕਿ ਮਾਨ ਸਰਕਾਰ ਨੇ ਕੇਂਦਰ ਨਾਲ ਭਾਈਚਾਰਕ ਸਾਂਝ ਬਣਾਈ ਰੱਖੀ ਹੈ।