November 5, 2024

ਕਿਸਾਨਾਂ ਨੇ ਜ਼ਿਲ੍ਹਾ ਕੁਲੈਕਟਰ ਦਫ਼ਤਰ ਅੱਗੇ ਬਾਸਮਤੀ ਦੇ ਢੇਰ ਲਗਾ ਕੇ ਕੇਂਦਰ ਤੇ ਪੰਜਾਬ ਸਰਕਾਰਾਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Latest Punjabi News | Kisan Mazdoor | Punjab

ਗੁਰਦਾਸਪੁਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ  (Kisan Mazdoor Sangharsh Committee Punjab) ਦੀ ਅਗਵਾਈ ‘ਚ ਕਿਸਾਨ ਜਥੇਬੰਦੀ ਦੇ ਜ਼ਿਲਾ ਆਗੂ ਗੁਰਪ੍ਰੀਤ ਸਿੰਘ ਖਾਨਪੁਰ ਅਤੇ ਜ਼ਿਲਾ ਪ੍ਰੈਸ ਸਕੱਤਰ ਸੁਖਦੇਵ ਅਲਾਦਪਿੰਡੀ ਦੀ ਦੇਖ-ਰੇਖ ‘ਚ ਜ਼ਿਲਾ ਗੁਰਦਾਸਪੁਰ ਦੇ ਕਿਸਾਨਾਂ ਨੇ ਬਾਸਮਤੀ ਅਤੇ ਝੋਨੇ ਨੂੰ ਅੱਧੇ ਭਾਅ ਤੋਂ ਘੱਟ ਕੀਮਤ ‘ਤੇ ਵਿਕਣ ਕਾਰਨ ਅਸੰਤੁਸ਼ਟ ਕਿਸਾਨਾਂ ਨੇ ਜਿੱਥੇ ਪਹਿਲਾਂ ਗੁਰਦਾਸਪੁਰ 2016 ਵਿੱਚ ਜ਼ਿਲ੍ਹਾ ਕੁਲੈਕਟਰ ਦਫ਼ਤਰ ਅੱਗੇ ਬਾਸਮਤੀ ਦੇ ਢੇਰ ਲਗਾ ਕੇ ਕੇਂਦਰ ਤੇ ਪੰਜਾਬ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਸੀ, ਉੱਥੇ ਹੀ ਬਾਸਮਤੀ ਸ਼ਹਿਰ ਦੀਆਂ ਸੜਕਾਂ ’ਤੇ ਖਿੱਲਰੀ ਪਈ ਸੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਤੇ ਆਮ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੀ ਬਾਸਮਤੀ ਨੂੰ ਮਹਿੰਗੇ ਭਾਅ ‘ਤੇ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਸਮਤੀ ਕਿਸਮ 1692, 1509 ਅਤੇ 1847 ਦਾ ਰੇਟ 2000 ਤੋਂ 2300 ਰੁਪਏ ਤੱਕ ਹੈ। ਪਰ ਕੁਝ ਕਿਸਾਨਾਂ ਦੀ ਫਸਲ 1800 ਤੱਕ ਵਿਕ ਚੁੱਕੀ ਹੈ। ਜਦੋਂ ਕਿ ਪਿਛਲੇ ਸਾਲ ਇਸੇ ਫ਼ਸਲ ਦਾ ਰੇਟ 3500-4000 ਰੁਪਏ ਸੀ। ਜਿਸ ਕਾਰਨ ਹਰ ਕਿਸਾਨ ਨੂੰ 25-30 ਹਜ਼ਾਰ ਰੁਪਏ ਦਾ ਸਿੱਧਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਜੇਕਰ ਬਾਸਮਤੀ ਦਾ ਰੇਟ 3200 ਰੁਪਏ ਤੋਂ ਘਟਾਇਆ ਜਾਂਦਾ ਹੈ ਤਾਂ ਪੰਜਾਬ ਸਰਕਾਰ ਇਸ ਘਾਟੇ ਦੀ ਭਰਪਾਈ ਕਰੇਗੀ, ਪਰ ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਚੁੱਪ ਬੈਠੀ ਹੈ ਅਤੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇੰਨੇ ਵੱਡੇ ਨੁਕਸਾਨ ਕਾਰਨ ਕਿਸਾਨ ਅਤੇ ਉਨ੍ਹਾਂ ਨਾਲ ਜੁੜੇ ਮਜ਼ਦੂਰ ਖੁਦਕੁਸ਼ੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਪੰਜਾਬ ਨੇ ਦੇਸ਼ ਦੇ ਕਿਸਾਨਾਂ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਹੈ, ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਬਦਲੇ ਦੀ ਭਾਵਨਾ ਨਾਲ ਪੰਜਾਬ ਦੀ ਬਾਸਮਤੀ ਦਾ ਨਿਰਾਦਰ ਕੀਤਾ ਜਾ ਰਿਹਾ ਹੈ।

By admin

Related Post

Leave a Reply