ਲੁਧਿਆਣਾ : ਥਾਨਾ ਟਿੱਬਾ ਕੇ ਇਲਾਕੇ ਗੁਰੂ ਨਾਨਕ ਅਸਟੇਟ (Guru Nanak Estate) ਵਿੱਚ ਘਰ ਤੋਂ ਦਸ ਕਦਮਾਂ ਦੀ ਦੂਰੀ ‘ਤੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਪਤੀ-ਪਤਨੀ ਤੋਂ ਬੈਗ ਖੋਹ ਲਿਆ, ਜਿਸ ਵਿਚ 20 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਸੀ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਜਾਣਕਾਰੀ ਦੇ ਅਨੁਸਾਰ ਪੀੜਿਤ ਆਰਟੀਫਿਸ਼ੀਅਲ ਜਵੇਲਰੀ ਦੀ ਟ੍ਰੈਡਿੰਗ ਦਾ ਕੰਮ ਕਰਦਾ ਹੈ।ਪੀੜਤ ਅਰੁਣ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਦਿੱਲੀ ਤੋਂ ਵਾਪਸ ਲੁਧਿਆਣਾ ਆ ਰਿਹਾ ਸੀ।। ਉਨ੍ਹਾਂ ਨੇ ਰੇਲਵੇ ਸਟੇਸ਼ਨ ਤੋਂ ਘਰ ਪਹੁੰਚਣ ਲਈ ਆਟੋ ਲਿਆ, ਜਿਸ ਤੋਂ ਬਾਅਦ ਉਹ ਪੈਦਲ ਹੀ ਘਰ ਵੱਲ ਜਾ ਰਹੇ ਸਨ।
ਇਸ ਦੌਰਾਨ ਬਾਈਕ ‘ਤੇ ਦੋ ਨੌਜਵਾਨ ਆਏ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਨ੍ਹਾਂ ਤੋਂ ਬੈਗ ਖੋ ਕੇ ਫਰਾਰ ਹੋ ਗਏ। ਲੋਕਾਂ ਨੇ ਜ਼ਖਮੀ ਹਾਲਤ ‘ਚ ਅਰੁਣ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਦੂਜੇ ਪਾਸੇ ਇਸ ਮਾਮਲੇ ਸਬੰਧੀ ਟਿੱਬਾ ਥਾਣੇ ਦੇ ਐਸਐਚਓ ਦਾ ਕਹਿਣਾ ਹੈ ਕਿ ਮਾਮਲਾ ਪੁਰਾਣੀ ਦੁਸ਼ਮਣੀ ਦਾ ਜਾਪਦਾ ਹੈ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।