ਨਵੀਂ ਦਿੱਲੀ: ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਚੋਣ ਜ਼ਾਬਤਾ ਵੀ ਲਾਗੂ ਹੋ ਚੁੱਕਾ ਹੈ। ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ। ਚੋਣ ਮੈਦਾਨ ‘ਚ ਸਿਆਸੀ ਪਾਰਟੀਆਂ ਆਪੋ-ਆਪਣੇ ਉਮੀਦਵਾਰ ਉਤਾਰ ਰਹੀਆਂ ਹਨ। ਕਾਂਗਰਸ ਪਾਰਟੀ (Congress Party) ਵਲੋਂ ਅੱਜ ਅਰੁਣਾਚਲ ਪ੍ਰਦੇਸ਼ (Arunachal Pradesh) ਵਿਧਾਨ ਸਭਾ ਚੋਣਾਂ (The Assembly Elections) ਲਈ ਉਮੀਦਵਾਰਾਂ ਦੀ ਲਿਸਟ (List of Candidates) ਜਾਰੀ ਕੀਤੀ ਹੈ। ਇਸ ਲਿਸਟ ‘ਚ 34 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ।
ਦੱਸ ਦੇਈਏ ਕਿ ਅਰੁਣਾਚਲ ਪ੍ਰਦੇਸ਼ ਉਨ੍ਹਾਂ 4 ਸੂਬਿਆਂ ‘ਚ ਸ਼ਾਮਲ ਹੈ, ਜਿੱਥੇ ਲੋਕ ਸਭਾ ਦੇ ਨਾਲ ਵਿਧਾਨ ਸਭਾ ਚੋਣਾਂ ਵੀ ਹੋ ਰਹੀਆਂ ਹਨ। ਇੱਥੇ ਸਾਰੀਆਂ ਸੀਟਾਂ ‘ਤੇ ਪਹਿਲੇ ਪੜਾਅ ‘ਚ 19 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ। ਚੋਣ ਨਤੀਜੇ 4 ਜੂਨ ਨੂੰ ਆਉਣਗੇ। ਅਰੁਣਾਚਲ ਤੋਂ ਇਲਾਵਾ ਸਿੱਕਮ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਦੇ ਨਾਲ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਅਰੁਣਾਚਲ ਪ੍ਰਦੇਸ਼ ਦੀਆਂ 2 ਲੋਕ ਸਭਾ ਸੀਟਾਂ ‘ਤੇ ਵੀ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ।
ਕਾਂਗਰਸ ਨੇ ਅਰੁਣਾਚਲ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਅਤੇ ਭਾਜਪਾ ਉਮੀਦਵਾਰ ਪੇਮਾ ਖਾਂਡੂ ਦੇ ਮੁਕਾਬਲੇ ਸਨਹੇ ਫੁਤਸੋਕ ਨੂੰ ਟਿਕਟ ਦਿੱਤੀ ਹੈ। ਅਰੁਣਾਚਲ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਮਰੀਨਾ ਕੇਂਗਲਾਂਗ ਉੱਤਰੀ ਚਾਂਗਲਾਂਗ ਸੀਟ ਤੋਂ ਚੋਣ ਲੜੇਗੀ। ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਟੇਸਮ ਪੋਂਗਤੇ ਨਾਲ ਹੋਵੇਗਾ। ਭਾਜਪਾ ਨੇ ਸੂਬੇ ਦੀਆਂ ਸਾਰੀਆਂ 60 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।