ਚੰਡੀਗੜ੍ਹ: ਨਗਰ ਨਿਗਮ ਵਿੱਚ ਕਾਂਗਰਸੀ ਕੌਂਸਲਰ ਸਚਿਨ ਗਾਲਿਬ (Congress councilor Sachin Ghalib) ਨੇ ਉਪ ਜ਼ਿਲ੍ਹਾ ਮੈਜਿਸਟਰੇਟ ਅਤੇ ਪੀ.ਯੂ. ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਹੋਣ ਵਾਲੇ ਭਜਨ ਗਾਇਕ ਕਨ੍ਹਈਆ ਮਿੱਤਲ (Bhajan Singer Kanhaiya Mittal) ਦੇ ਪ੍ਰੋਗਰਾਮ ’ਤੇ ਇਤਰਾਜ਼ ਜਤਾਇਆ ਹੈ । ਚਿੱਠੀ ‘ਚ ਸਚਿਨ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਜਾਗਰਣ ਤੋਂ ਕੋਈ ਸ਼ਿਕਾਇਤ ਨਹੀਂ ਹੈ ਬਲਕਿ ਸ਼ਿਕਾਇਤ ਮਿੱਤਲ ਤੋਂ ਹੈ,ਕਿਉਂਕਿ ਉਹ ਜਾਗਰਣ ‘ਚ ਰਾਜਨੀਤਿਕ ਪਾਰਟੀ ਦਾ ਪ੍ਰਚਾਰ ਕਰਦੇ ਹਨ।

ਦੱਸਿਆ ਗਿਆ ਕਿ ਕਿਸੇ ਜਥੇਬੰਦੀ ਵੱਲੋਂ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਅਹਾਤੇ ਵਿੱਚ ਜਾਗਰਣ ਸੰਧਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਾਨੂੰ ਜਾਗਰਣ ਸੰਧਿਆ ਨਾਲ ਕੋਈ ਸਮੱਸਿਆ ਨਹੀਂ ਹੈ ਜਦੋਂ ਅਸੀਂ ਹਿੰਦੂ ਨਵਾਂ ਸਾਲ ਮਨਾਉਣ ਦੀ ਗੱਲ ਕਰਦੇ ਹਾਂ । ਅਸੀਂ ਹਿੰਦੂ ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਪੱਖ ‘ਚ ਹਾਂ ਜੋ ਕਿ 9 ਅਪ੍ਰੈਲ,2024 ਨੂੰ ਹੈ,ਪਰ ਅਸੀਂ ਕਨ੍ਹਈਆ ਮਿੱਤਲ ਦੇ ਖ਼ਿਲਾਫ਼ ਹਾਂ ।ਉਹ ਉਹੀ ਹੈ ਜੋ ਇੱਕ ਵਿਸੇਸ ਰਾਜਨੀਤਿਕ ਪਾਰਟੀ ਦੇ ਪੱਖ ‘ਚ ਸਰਵਜਨਿਕ ਪ੍ਰਚਾਰ ਕਰਦੇ ਹਨ,ਉਹ ਵੀ ਮੰਚ ਤੋਂ ਅਤੇ ਉਹ ਇਹ ਸਭ ਕੁਝ ਭਗਵਾਨ ਰਾਮ ਦੇ ਨਾਮ ‘ਤੇ ਕਰਦੇ ਹਨ ਅਤੇ ਨਿਸ਼ਚਿਤ ਰੂਪ ਨਾਲ ਉਹ ਸਾਡੇ ਯੂਨੀਵਰਸਿਟੀ ਕੈਂਪਸ ‘ਚ ਪਰਿਸਰ ‘ਚ ਵੀ ਇਦਾ ਹੀ ਕਰਨਗੇ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਲੋਕ ਸਭਾ ਚੋਣਾਂ 2 ਮਹੀਨਿਆਂ ਵਿੱਚ ਹਨ ਅਤੇ ਅਜਿਹੀਆਂ ਗਤੀਵਿਧੀਆਂ ਕੈਂਪਸ ਦੇ ਮਾਹੌਲ ਲਈ ਠੀਕ ਨਹੀਂ ਹੋਣਗੀਆਂ।

ਰਜਿਸਟਰਾਰ ਦਫਤਰ ਨੇ ਦੇਣੀ ਹੈ’ ਮਹਿਮਾਨ ਨੂੰ ਮਨਜ਼ੂਰੀ 
ਡੀ.ਐਸ.ਡਬਲਯੂ. ਪ੍ਰੋ. ਅਮਿਤ ਚੌਹਾਨ ਨੇ ਦੱਸਿਆ ਕਿ ਪ੍ਰੋਗਰਾਮ ‘ਚ ਮਹਿਮਾਨਾਂ ਲਈ ਮਨਜ਼ੂਰੀ ਰਜਿਸਟਰਾਰ ਦਫ਼ਤਰ ਤੋਂ ਲੈਣੀ ਪੈਂਦੀ ਹੈ। ਕਨ੍ਹਈਆ ਪੇਸ਼ੇਵਰ ਤੌਰ ‘ਤੇ ਗਾਇਕ ਵਜੋਂ ਕੈਂਪਸ ਵਿੱਚ ਆ ਰਿਹਾ ਹੈ। ਇਸ ‘ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪੀ.ਯੂ. ਰਜਿਸਟਰਾਰ ਵਾਈ.ਪੀ. ਵਰਮਾ ਨੇ ਕਿਹਾ ਕਿ ਉਕਤ ਪ੍ਰੋਗਰਾਮ ਲਈ ਅਜੇ ਤੱਕ ਇਜਾਜ਼ਤ ਨਹੀਂ ਦਿੱਤੀ ਗਈ ਹੈ।

Leave a Reply