ਨਵੀਂ ਦਿੱਲੀ: ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਦੀ ਬੈਠਕ ‘ਚ ਤ੍ਰਿਣਮੂਲ ਕਾਂਗਰਸ ਨੇਤਾ ਕਲਿਆਣ ਬੈਨਰਜੀ (Trinamool Congress Leader Kalyan Banerjee) ਅਤੇ ਭਾਜਪਾ ਸੰਸਦ ਅਭਿਜੀਤ ਗੰਗੋਪਾਧਿਆਏ (BJP MP Abhijit Gangopadhyay) ਵਿਚਾਲੇ ਗਰਮਾ-ਗਰਮ ਝੜਪ ਹੋ ਗਈ।
ਇਹ ਘਟਨਾ ਵਕਫ਼ ਬਿੱਲ ‘ਤੇ ਚਰਚਾ ਦੌਰਾਨ ਉਦੋਂ ਵਾਪਰੀ, ਜਦੋਂ ਦੋਵਾਂ ਨੇਤਾਵਾਂ ਵਿਚਾਲੇ ਤਕਰਾਰ ਵਧ ਗਈ। ਇਸ ਝੜਪ ਦੌਰਾਨ ਕਲਿਆਣ ਬੈਨਰਜੀ ਨੇ ਕੱਚ ਦੀ ਬੋਤਲ ਤੋੜ ਦਿੱਤੀ। ਇਸ ਕਾਰਨ ਉਨ੍ਹਾਂ ਦੇ ਹੱਥ ‘ਤੇ ਗੰਭੀਰ ਸੱਟ ਲੱਗ ਗਈ। ਘਟਨਾ ਦੇ ਨਤੀਜੇ ਵਜੋਂ ੳਨ੍ਹਾਂ ਨੂੰ ਚਾਰ ਟਾਂਕੇ ਲੱਗੇ। ਕਲਿਆਣ ਬੈਨਰਜੀ ਦੀ ਸੱਟ ਤੋਂ ਬਾਅਦ ਉਨ੍ਹਾਂ ਦੀ ਸਿਹਤ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਡਾਕਟਰਾਂ ਨੇ ਉਨ੍ਹਾਂ ਦੀ ਦੇਖਭਾਲ ਕੀਤੀ ਹੈ ਅਤੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਇਸ ਘਟਨਾ ਨੇ ਜਿੱਥੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ, ਉੱਥੇ ਹੀ ਦੋਵਾਂ ਧਿਰਾਂ ਵਿਚਾਲੇ ਵਿਵਾਦ ਹੋਰ ਵੀ ਵਧ ਗਿਆ ਹੈ। ਇਹ ਘਟਨਾ ਨਾ ਸਿਰਫ਼ ਜੇ.ਪੀ.ਸੀ. ਮੀਟਿੰਗ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ, ਸਗੋਂ ਇਸ ਮੁੱਦੇ ‘ਤੇ ਸਿਆਸੀ ਤਣਾਅ ਨੂੰ ਵੀ ਸਪੱਸ਼ਟ ਕਰਦੀ ਹੈ। ਜੇ.ਪੀ.ਸੀ. ਮੀਟਿੰਗ ਵਿੱਚ ਇਸ ਤਰ੍ਹਾਂ ਦੀ ਹਿੰਸਕ ਝੜਪ ਸਿਆਸੀ ਗੱਲਬਾਤ ਲਈ ਚਿੰਤਾਜਨਕ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਵਾਦਪੂਰਨ ਮੁੱਦਿਆਂ ‘ਤੇ ਚਰਚਾ ਕਰਦੇ ਸਮੇਂ ਸਹਿਣਸ਼ੀਲਤਾ ਅਤੇ ਸੰਜਮ ਦੀ ਲੋੜ ਹੈ।
ਇਸ ਝੜਪ ਕਾਰਨ ਮੀਟਿੰਗ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਚਸ਼ਮਦੀਦਾਂ ਮੁਤਾਬਕ ਕਲਿਆਣ ਬੈਨਰਜੀ ਨੇ ਅਚਾਨਕ ਬੋਤਲ ਚੁੱਕੀ ਅਤੇ ਮੇਜ਼ ‘ਤੇ ਫੋੜ ਦਿੱਤੀ। ਇਸ ਘਟਨਾ ਦੌਰਾਨ ਕਲਿਆਣ ਬੈਨਰਜੀ ਖੁਦ ਜ਼ਖਮੀ ਹੋ ਗਏ, ਜਿਸ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਗਈ। ਇਹ ਘਟਨਾ ਸੰਸਦ ਕੰਪਲੈਕਸ ‘ਚ ਵਾਪਰੀ, ਜਿਸ ਕਾਰਨ ਉਥੇ ਮਾਹੌਲ ਤਣਾਅਪੂਰਨ ਹੋ ਗਿਆ।