ਕਰਨਾਟਕ : ਕਰਨਾਟਕ (Karnataka) ਦੇ ਸਾਬਕਾ ਮੰਤਰੀ ਅਤੇ ਮਾਈਨਿੰਗ ਕਾਰੋਬਾਰੀ ਜੀ ਜਨਾਰਦਨ ਰੈੱਡੀ (Janardhan Reddy) ਮੁੜ ਤੋਂ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਰੈੱਡੀ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਲਿਆਣ ਰਾਜ ਪ੍ਰਗਤੀ ਪੱਖ (KRPP) ਦਾ ਗਠਨ ਕੀਤਾ ਸੀ। ਉਹ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿਚ ਦੋਸ਼ੀ ਹੈ ਅਤੇ ਗੰਗਾਵਤੀ ਤੋਂ ਵਿਧਾਇਕ ਹੈ।

ਰੈੱਡੀ ਨੇ ਅੱਜ ਆਪਣੀ ਕੇ.ਆਰ.ਪੀ.ਪੀ ਦਾ ਭਾਜਪਾ ਵਿਚ ਰਲੇਵਾਂ ਕਰ ਦਿੱਤਾ ਅਤੇ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ, ਪ੍ਰਦੇਸ਼ ਪ੍ਰਧਾਨ ਬੀ ਵਾਈ ਵਿਜੇਂਦਰ ਅਤੇ ਹੋਰਾਂ ਦੀ ਮੌਜੂਦਗੀ ਵਿੱਚ ਆਪਣੀ ਪਤਨੀ ਅਰੁਣਾ ਲਕਸ਼ਮੀ ਅਤੇ ਪਰਿਵਾਰ ਦੇ ਕੁਝ ਮੈਂਬਰਾਂ ਨਾਲ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਰੈੱਡੀ ਨੇ ਹਾਲ ਹੀ ਵਿਚ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਹਾਲਾਂਕਿ ਹਾਲ ਹੀ ‘ਚ ਹੋਈਆਂ ਰਾਜ ਸਭਾ ਚੋਣਾਂ ‘ਚ ਉਨ੍ਹਾਂ ਨੇ ਕਾਂਗਰਸ ਉਮੀਦਵਾਰ ਦਾ ਸਮਰਥਨ ਕੀਤਾ ਸੀ।

ਰੈੱਡੀ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਗਭਗ 12 ਸਾਲਾਂ ਤੋਂ ਰਾਜਨੀਤਿਕ ਤੌਰ ‘ਤੇ ਸਰਗਰਮ ਨਹੀਂ ਸਨ, ਜਦੋਂ ਤੋਂ ਉਨ੍ਹਾਂ ਨੂੰ ਮਾਈਨਿੰਗ ਘੁਟਾਲੇ ਵਿਚ ਕਥਿਤ ਭੂਮਿਕਾ ਲਈ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ। 2018 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਉਨ੍ਹਾਂ ਨੇ ਆਪਣੇ ਕਰੀਬੀ ਦੋਸਤ ਅਤੇ ਸਾਬਕਾ ਮੰਤਰੀ ਬੀ ਸ਼੍ਰੀਰਾਮੁਲੂ ਲਈ ਮੋਲਾਕਲਮੁਰੂ ਹਲਕੇ ਵਿਚ ਪ੍ਰਚਾਰ ਕੀਤਾ ਸੀ।

Leave a Reply