ਸਪੋਰਟਸ ਡੈਸਕ: ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ਦੇ ਪਹਿਲੇ ਦਿਨ ਭਾਵੇਂ ਭਾਰਤ ਨੇ 33 ਦੌੜਾਂ ਦੇ ਸਕੋਰ ‘ਤੇ 3 ਵਿਕਟਾਂ ਗੁਆ ਦਿੱਤੀਆਂ ਹਨ ਪਰ ਕਪਤਾਨ ਰੋਹਿਤ ਸ਼ਰਮਾ (captain Rohit Sharma) ਨੇ ਟੀਮ ਨੂੰ ਸੰਭਾਲਦੇ ਹੋਏ ਸ਼ਾਨਦਾਰ ਲੈਅ ਦਿਖਾਈ ਹੈ। ਰੋਹਿਤ ਨੇ ਟੈਸਟ ਕ੍ਰਿਕਟ ਵਿੱਚ ਆਪਣਾ 79ਵਾਂ ਛੱਕਾ ਮਾਰਿਆ ਅਤੇ ਮਹਿੰਦਰ ਸਿੰਘ ਧੋਨੀ ਦੇ 78 ਛੱਕਿਆਂ ਦੇ ਅੰਕੜੇ ਨੂੰ ਪਿੱਛੇ ਛੱਡ ਦਿੱਤਾ ਹੈ।

ਹੁਣ ਖਤਰੇ ‘ਚ ਹੈ ਸਹਿਵਾਗ ਦਾ ਰਿਕਾਰਡ 
ਰੋਹਿਤ ਨੇ ਹੁਣ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਰਿਕਾਰਡ ਖਤਰੇ ਵਿੱਚ ਪਾ ਦਿੱਤਾ ਹੈ। ਰੋਹਿਤ ਹੁਣ ਭਾਰਤ ਲਈ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ। ਜਦਕਿ ਸਹਿਵਾਗ ਨੇ 104 ਟੈਸਟ ਮੈਚ ਖੇਡਦੇ ਹੋਏ 91 ਛੱਕੇ ਲਗਾਏ ਸਨ। ਰੋਹਿਤ ਹੁਣ ਸਹਿਵਾਗ ਨੂੰ ਪਛਾੜਨ ਤੋਂ ਸਿਰਫ਼ 3 ਕਦਮ ਦੂਰ ਹੈ। ਇਸ ਤੋਂ ਬਾਅਦ ਉਹ ਭਾਰਤ ਦੇ ਟੈਸਟ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਜਾਣਗੇ।

ਟੈਸਟ ‘ਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਭਾਰਤੀ-
ਵਰਿੰਦਰ ਸਹਿਵਾਗ – 91
ਰੋਹਿਤ ਸ਼ਰਮਾ – 79*
ਐਮਐਸ ਧੋਨੀ – 78
ਸਚਿਨ ਤੇਂਦੁਲਕਰ – 69
ਰਵਿੰਦਰ ਜਡੇਜਾ – 61

Leave a Reply