ਸਪੋਰਟਸ ਡੈਸਕ : ਓਲੰਪਿਕ 2024 (The Olympics 2024) ਦਾ ਆਯੋਜਨ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਕੀਤਾ ਗਿਆ ਹੈ। ਓਲੰਪਿਕ ਖੇਡਾਂ ਸ਼ੁਰੂ ਹੋ ਗਈਆਂ ਹਨ। 26 ਜੁਲਾਈ ਨੂੰ ਉਦਘਾਟਨੀ ਸਮਾਰੋਹ ਤੋਂ ਅਗਲੇ ਦਿਨ, ਯਾਨੀ 27 ਜੁਲਾਈ ਓਲੰਪਿਕ ਦਾ ਪਹਿਲਾ ਦਿਨ ਸੀ। ਜਿੱਥੇ ਕਈ ਭਾਰਤੀ ਐਥਲੀਟ ਐਕਸ਼ਨ ਕਰਦੇ ਨਜ਼ਰ ਆਏ। ਇਨ੍ਹਾਂ ਅਥਲੀਟਾਂ ਨੇ ਵੱਖ-ਵੱਖ ਖੇਡਾਂ ਵਿੱਚ ਭਾਰਤ ਲਈ ਹਿੱਸਾ ਲਿਆ। ਓਲੰਪਿਕ 2024 ਦਾ ਪਹਿਲਾ ਦਿਨ ਭਾਰਤ ਲਈ ਸ਼ਾਨਦਾਰ ਰਿਹਾ। ਅਜਿਹੇ ‘ਚ ਆਓ ਜਾਣਦੇ ਹਾਂ ਕਿ ਪਹਿਲੇ ਦਿਨ ਕਿਹੜੇ-ਕਿਹੜੇ ਐਥਲੀਟਾਂ ਨੇ ਆਪਣੇ ਪ੍ਰਦਰਸ਼ਨ ਨਾਲ ਭਾਰਤ ਦਾ ਨਾਂ ਰੌਸ਼ਨ ਕੀਤਾ ਅਤੇ ਕਿਹੜੀਆਂ ਖੇਡਾਂ ‘ਚ ਉਨ੍ਹਾਂ ਨੇ ਭਾਰਤ ਲਈ ਤਗਮੇ ਦੀ ਉਮੀਦ ਜਗਾਈ ਹੈ।

ਕਿਵੇਂ ਰਿਹਾ ਭਾਰਤ ਲਈ ਪਹਿਲਾ ਦਿਨ ?                                                                                 ਪਹਿਲੇ ਦਿਨ ਦੀ ਸ਼ੁਰੂਆਤ ਭਾਰਤ ਲਈ ਕੁਝ ਖਾਸ ਨਹੀਂ ਰਹੀ। ਭਾਰਤੀ ਐਥਲੀਟਾਂ ਨੂੰ ਪਹਿਲੀ ਵਾਰ ਸ਼ੂਟਿੰਗ ਅਤੇ ਰੋਇੰਗ ਵਿੱਚ ਐਕਸ਼ਨ ਵਿੱਚ ਦੇਖਿਆ ਗਿਆ ਸੀ। ਜਿੱਥੇ ਭਾਰਤ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਕੁਆਲੀਫਿਕੇਸ਼ਨ ਰਾਊਂਡ ਆਫ ਸ਼ੂਟਿੰਗ ਵਿਚ ਹਿੱਸਾ ਲੈਣ ਵਾਲੀਆਂ ਦੋਵੇਂ ਟੀਮਾਂ ਅਗਲੇ ਦੌਰ ਲਈ ਕੁਆਲੀਫਾਈ ਨਹੀਂ ਕਰ ਸਕੀਆਂ। ਦੂਜੇ ਪਾਸੇ ਰੋਇੰਗ ਵਿੱਚ ਵੀ ਭਾਰਤ ਨੂੰ ਨਿਰਾਸ਼ਾ ਹੋਈ। ਜਦੋਂ ਬਲਰਾਜ ਪੰਵਾਰ ਆਪਣੀ ਹੀਟ ‘ਚ ਚੌਥੇ ਸਥਾਨ ‘ਤੇ ਰਹੇ  ਅਤੇ ਅਗਲੇ ਦੌਰ ‘ਚ ਨਹੀਂ ਜਾ ਸਕੇ। ਇਸ ਤੋਂ ਬਾਅਦ ਸਰਬਜੋਤ ਸਿੰਘ ਅਤੇ ਅਰਜੁਨ ਚੀਮਾ 10 ਮੀਟਰ ਪਿਸਟਲ ਦੇ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਦਿਨ ਦੀ ਖਰਾਬ ਸ਼ੁਰੂਆਤ ਤੋਂ ਬਾਅਦ ਹਰ ਭਾਰਤੀ ਦੀ ਨਜ਼ਰ ਮਨੂ ਭਾਕਰ ‘ਤੇ ਸੀ।

ਮਨੂ ਭਾਕਰ ਨੇ ਦਿੱਤੀ ਪਹਿਲੀ ਖੁਸ਼ਖ਼ਬਰੀ                                                                                     ਮਨੂ ਭਾਕਰ (Manu Bhakar) ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਹਿੱਸਾ ਲਿਆ। ਇਸ ਰਾਊਂਡ ਵਿੱਚ ਮਨੂ ਤੋਂ ਇਲਾਵਾ ਰਿਦਮ ਸਾਂਗਵਾਨ ਵੀ ਹਿੱਸਾ ਲੈ ਰਹੇ ਸਨ। ਇਸ ਈਵੈਂਟ ‘ਚ ਟਾਪ-8 ‘ਚ ਰਹਿਣ ਵਾਲੇ ਐਥਲੀਟਾਂ ਨੇ ਮੈਡਲ ਈਵੈਂਟ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਸੀ। ਇਸ ਤੋਂ ਬਾਅਦ ਮਨੂ ਭਾਕਰ ਸਾਰੇ ਭਾਰਤੀਆਂ ਦੀਆਂ ਉਮੀਦਾਂ ‘ਤੇ ਖਰੀ ਉਤਰੀ ਅਤੇ ਉਨ੍ਹਾਂ ਨੇ 10 ਮੀਟਰ ਪਿਸਟਲ ਈਵੈਂਟ ਦੇ ਕੁਆਲੀਫਿਕੇਸ਼ਨ ਰਾਊਂਡ ‘ਚ 6 ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 580 ਅੰਕਾਂ ਨਾਲ ਮੈਡਲ ਈਵੈਂਟ ਲਈ ਆਪਣੀ ਜਗ੍ਹਾ ਪੱਕੀ ਕਰ ਲਈ। ਪਹਿਲੇ ਦਿਨ ਭਾਰਤ ਲਈ ਇਹ ਪਹਿਲੀ ਖੁਸ਼ਖ਼ਬਰੀ ਸੀ।

ਬੈਡਮਿੰਟਨ ਖਿਡਾਰੀਆਂ ਨੇ ਬੰਨ੍ਹਿਆ ਰੰਗ                                                                                    ਸ਼ੂਟਿੰਗ ਦੇ ਸਾਰੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਭਾਰਤ ਦੀਆਂ ਨਜ਼ਰਾਂ ਆਪਣੇ ਸਟਾਰ ਬੈਡਮਿੰਟਨ ਖਿਡਾਰੀਆਂ ‘ਤੇ ਟਿਕੀਆਂ ਹੋਈਆਂ ਸਨ। ਜਿੱਥੇ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ। ਪੁਰਸ਼ ਸਿੰਗਲਜ਼ ਬੈਡਮਿੰਟਨ ਮੁਕਾਬਲੇ ਵਿੱਚ ਲਕਸ਼ਯ ਸੇਨ ਨੇ ਗਰੁੱਪ ਐਲ ਵਿੱਚ ਆਪਣਾ ਪਹਿਲਾ ਮੈਚ ਲਗਾਤਾਰ 2 ਸੈੱਟਾਂ ਵਿੱਚ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਉਨ੍ਹਾਂ ਨੇ ਗੁਆਟੇਮਾਲਾ ਦੇ ਖਿਡਾਰੀ ਕੇਵਿਨ ਕੋਰਡਨ ਨੂੰ ਹਰਾਇਆ। ਸੇਨ ਨੇ  21-8 ਅਤੇ 22-20 ਨਾਲ ਦੋਵੇਂ ਸੈੱਟ ਜਿੱਤੇ।

ਸਾਤਵਿਕ-ਚਿਰਾਗ ਦਾ ਚਮਤਕਾਰ                                                                                            ਇਸ ਤੋਂ ਬਾਅਦ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਸਾਤਵੀਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਗਰੁੱਪ ਮੈਚ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ। ਭਾਰਤੀ ਜੋੜੀ ਨੇ ਆਪਣਾ ਗਰੁੱਪ ਸੀ ਮੈਚ ਫਰਾਂਸ ਖ਼ਿਲਾਫ਼ ਲਗਾਤਾਰ ਦੋ ਸੈੱਟਾਂ ਵਿੱਚ 21-17 ਨਾਲ ਲਗਾਤਾਰ 2 ਸੈੱਟਾਂ ਵਿੱਚ ਇਹ ਮੈਚ ਜਿੱਤਿਆ। ਇਸ ਤੋਂ ਇਲਾਵਾ ਭਾਰਤੀ ਟੇਬਲ ਟੈਨਿਸ ਖਿਡਾਰੀ ਹਰਮਨਨੀਤ ਦੇਸਾਈ ਨੇਟੇਬਲ ਟੈਨਿਸ ਦੇ ਸ਼ੁਰੂਆਤੀ ਦੌਰ ਵਿੱਚ ਜਾਰਡਨ ਦੀ ਖਿਡਾਰਨ ਨੂੰ 5 ਗੇਮਾਂ ਤੱਕ ਚੱਲੇ ਮੈਚ ਵਿੱਚ ਹਰਾ ਕੇ ਰਾਊਂਡ ਆਫ 64 ਵਿੱਚ ਆਪਣਾ ਸਥਾਨ ਪੱਕਾ ਕੀਤਾ।

ਹਾਕੀ ‘ਚ ਟੀਮ ਇੰਡੀਆ ਦਾ ਰੋਮਾਂਚਕ ਮੈਚ
ਪੈਰਿਸ ਓਲੰਪਿਕ 2024 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਜਿੱਤ ਨਾਲ ਸ਼ੁਰੂਆਤ ਕੀਤੀ। ਨਿਊਜ਼ੀਲੈਂਡ ਖ਼ਿਲਾਫ਼ ਗਰੁੱਪ-ਬੀ ਦੇ ਮੈਚ ‘ਚ 3-2 ਨਾਲ ਜਿੱਤ ਦਰਜ ਕੀਤੀ। ਇਸ ਮੈਚ ਵਿੱਚ ਭਾਰਤ ਲਈ ਮਨਦੀਪ ਸਿੰਘ ਨੇ 24ਵੇਂ ਮਿੰਟ ਵਿੱਚ, ਵਿਕਾਸ ਸਾਗਰ ਪ੍ਰਸਾਦ ਨੇ 34ਵੇਂ ਮਿੰਟ ਵਿੱਚ ਅਤੇ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿੱਚ ਗੋਲ ਕੀਤੇ। ਭਾਰਤ ਨੇ ਆਖ਼ਰੀ ਮਿੰਟ ਵਿੱਚ ਕੀਤੇ ਗੋਲ ਦੀ ਬਦੌਲਤ ਇਹ ਮੈਚ ਜਿੱਤ ਲਿਆ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਪਿਛਲੀਆਂ ਓਲੰਪਿਕ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ ਦਿਨ ਦਾ ਆਖਰੀ ਮੈਚ ਭਾਰਤ ਲਈ ਮੁੱਕੇਬਾਜ਼ੀ ਦਾ ਰਿਹਾ। ਜਿੱਥੇ ਭਾਰਤੀ ਮਹਿਲਾ ਮੁੱਕੇਬਾਜ਼ੀ ਖਿਡਾਰਨ ਪ੍ਰੀਤੀ ਪੰਵਾਰ ਨੇ ਮਹਿਲਾਵਾਂ ਦੇ 54 ਕਿਲੋ ਵਰਗ ਦੇ 32 ਦੇ ਸ਼ੁਰੂਆਤੀ ਦੌਰ ਵਿੱਚ ਵੀਅਤਨਾਮੀ ਖਿਡਾਰਨ ਨੂੰ 5-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ।

Leave a Reply