ਹਾਂਗਜ਼ੂ : ਭਾਰਤੀ ਨਿਸ਼ਾਨੇਬਾਜ਼ਾਂ (Indian shooters) ਨੇ ਐਤਵਾਰ ਨੂੰ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਕਿਉਂਕਿ ਪੁਰਸ਼ ਨਿਸ਼ਾਨੇਬਾਜ਼ੀ ਟੀਮ ਨੇ ਸੋਨ ਅਤੇ ਮਹਿਲਾ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ।
ਅੱਜ ਚੀਨ ਵਿੱਚ ਚੱਲ ਰਹੀਆਂ 19ਵੀਆਂ ਏਸ਼ਿਆਈ ਖੇਡਾਂ (Asian Games) ਵਿੱਚ ਪ੍ਰਿਥਵੀਰਾਜ ਟੋਂਡੇਮਨ, ਜ਼ੋਰਾਵਰ ਸਿੰਘ ਸੰਧੂ ਅਤੇ ਕਿਨਾਨ ਡੇਰੀਅਸ ਚੇਨਈ ਦੀ ਪੁਰਸ਼ ਨਿਸ਼ਾਨੇਬਾਜ਼ੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 361 ਅੰਕਾਂ ਨਾਲ ਸਿਖਰਲਾ ਸਥਾਨ ਹਾਸਲ ਕਰਕੇ ਸੋਨ ਤਗ਼ਮਾ ਜਿੱਤਿਆ। ਇਸੇ ਈਵੈਂਟ ਵਿੱਚ ਕੁਵੈਤ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਜਦੋਂ ਕਿ ਚੀਨ ਨੇ ਤੀਜੇ ਸਥਾਨ ’ਤੇ ਰਹਿ ਕੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ।
ਦੂਜੇ ਪਾਸੇ ਰਾਜੇਸ਼ਵਰੀ ਕੁਮਾਰੀ, ਕੀਰ ਮਨੀਸ਼ਾ ਅਤੇ ਰਾਜਕ ਪ੍ਰੀਤੀ ਦੀ ਮਹਿਲਾ ਨਿਸ਼ਾਨੇਬਾਜ਼ੀ ਟੀਮ ਨੇ ਇਸ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤੀ ਟੀਮ ਨੇ 337 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ, ਜਦਕਿ ਚੀਨੀ ਟੀਮ ਨੇ 357 ਦੇ ਸਕੋਰ ਨਾਲ ਸੋਨ ਤਗਮਾ ਅਤੇ ਕਜ਼ਾਕਿਸਤਾਨ ਦੀ ਟੀਮ ਨੇ 336 ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ।
The post ਏਸ਼ੀਆਈ ਖੇਡਾਂ: ਪੁਰਸ਼ਾਂ ਦੀ ਨਿਸ਼ਾਨੇਬਾਜ਼ੀ ਟੀਮ ਨੇ ਸੋਨ ਤੇ ਮਹਿਲਾ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ appeared first on Time Tv.