ਕਾਬੁਲ : ਉੱਤਰੀ ਅਫਗਾਨਿਸਤਾਨ (Northern Afghanistan) ਦੇ ਬਘਲਾਨ ਸੂਬੇ ‘ਚ ਤੂਫਾਨ ਅਤੇ ਹੜ੍ਹ ਕਾਰਨ ਘੱਟ ਤੋਂ ਘੱਟ 50 ਲੋਕਾਂ ਦੀ ਮੌਤ ਹੋ ਗਈ। ਆਫ਼ਤ ਦੇ ਸੂਬਾਈ ਨਿਰਦੇਸ਼ਕ ਹੇਦਯਾਤੁੱਲਾ ਹਮਦਰਦ ਨੇ ਕਿਹਾ, “ਤੂਫ਼ਾਨ ਅਤੇ ਹੜ੍ਹਾਂ ਨੇ ਗੋਜਰਗਾਹ-ਏ-ਨੂਰ, ਜੇਲਗਾਹ, ਨਾਹਰੀਨ, ਬਗ਼ਲਾਨ-ਏ-ਮਰਕਜ਼ੀ ਅਤੇ ਬਰਕਾ ਦੇ ਨਾਲ-ਨਾਲ ਪੁਲ-ਏ-ਖੁਮਰੀ ਦੀ ਸੂਬਾਈ ਰਾਜਧਾਨੀ ਨੂੰ ਪ੍ਰਭਾਵਿਤ ਕੀਤਾ ਹੈ।”

ਇੱਕ ਰਿਪੋਰਟ ਦੇ ਅਨੁਸਾਰ, ਤੂਫਾਨ ਅਤੇ ਹੜ੍ਹਾਂ ਨੇ ਤਖਾਰ, ਬਦਖਸ਼ਾਨ ਅਤੇ ਸਮੰਗਾਨ ਸਮੇਤ ਹੋਰ ਉੱਤਰੀ ਪ੍ਰਾਂਤਾਂ ਦੇ ਜ਼ਿਆਦਾਤਰ ਹਿੱਸਿਆਂ ਨੂੰ ਵੀ ਪ੍ਰਭਾਵਿਤ ਕੀਤਾ, ਜਿਸ ਨਾਲ ਜਾਨੀ ਨੁਕਸਾਨ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ। ਅਫਗਾਨਿਸਤਾਨ ਪਿਛਲੇ ਮਹੀਨੇ ਤੋਂ ਭਾਰੀ ਬਾਰਿਸ਼ ਅਤੇ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਦੇਸ਼ ਭਰ ਵਿੱਚ 80 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

The post ਉੱਤਰੀ ਅਫਗਾਨਿਸਤਾਨ ‘ਚ ਤੂਫਾਨ ਤੇ ਹੜ੍ਹ ਕਾਰਨ ਘੱਟ ਤੋਂ ਘੱਟ 50 ਲੋਕਾਂ ਦੀ ਹੋਈ ਮੌਤ appeared first on Timetv.

Leave a Reply