ਇਸ ਹਵਾਈ ਅੱਡੇ ਤੋਂ ਜਲਦ ਸ਼ੁਰੂ ਹੋਣ ਜਾ ਰਹੀ ਹੈ ਦੂਜੀ ਅੰਤਰਰਾਸ਼ਟਰੀ ਉਡਾਨ
By admin / April 13, 2024 / No Comments / Punjabi News
ਪੰਜਾਬ : ਚੰਡੀਗੜ੍ਹ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ (Shaheed Bhagat Singh International Airport) ਤੋਂ ਜਲਦੀ ਹੀ ਦੂਜੀ ਅੰਤਰਰਾਸ਼ਟਰੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਹਵਾਈ ਅੱਡੇ ਤੋਂ ਰਾਤ ਨੂੰ ਆਉਣ ਵਾਲੀ ਇਹ ਪਹਿਲੀ ਉਡਾਣ ਹੋਵੇਗੀ। ਇਸ ਤੋਂ ਪਹਿਲਾਂ ਦਿੱਲੀ ਤੋਂ ਆਖ਼ਰੀ ਉਡਾਣ ਰਾਤ 10.45 ਵਜੇ ਆਉਂਦੀ ਹੈ। ਇੰਡੀਗੋ ਏਅਰਲਾਈਨਜ਼ ਨੇ 15 ਮਈ ਤੋਂ ਸੰਯੁਕਤ ਅਰਬ ਅਮੀਰਾਤ (UAI) ਦੀ ਰਾਜਧਾਨੀ ਅਬੂ ਧਾਬੀ ਲਈ ਨਾਨ-ਸਟਾਪ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਸ਼ਡਿਊਲ ਮੁਤਾਬਕ ਫਲਾਈਟ ਨੰਬਰ 6E1417 ਆਬੂ ਧਾਬੀ ਤੋਂ ਰਾਤ 10.15 ਵਜੇ ਉਡਾਣ ਭਰੇਗੀ ਅਤੇ ਦੁਪਹਿਰ 3.30 ਵਜੇ ਚੰਡੀਗੜ੍ਹ ਪਹੁੰਚੇਗੀ। ਫਲਾਈਟ ਨੰਬਰ 6E1418 ਚੰਡੀਗੜ੍ਹ ਤੋਂ ਸਵੇਰੇ 2.45 ਵਜੇ ਉਡਾਣ ਭਰੇਗੀ ਅਤੇ ਸਵੇਰੇ 5.15 ਵਜੇ ਆਬੂ ਧਾਬੀ ਪਹੁੰਚੇਗੀ। ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਿਮਾਚਲ ਅਤੇ ਹਰਿਆਣਾ ਦੇ ਵਪਾਰੀਆਂ ਨੂੰ ਇਸ ਦਾ ਫਾਇਦਾ ਹੋਵੇਗਾ। ਏਅਰਲਾਈਨਜ਼ ਨੇ ਵੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ ਤੋਂ ਅਬੂ ਧਾਬੀ ਰੂਟ ਲਈ ਤੁਹਾਨੂੰ 15,215 ਰੁਪਏ ਦੇਣੇ ਹੋਣਗੇ। ਇਹ ਫਲੈਕਸੀ ਕਿਰਾਏ ‘ਤੇ ਆਧਾਰਿਤ ਹੈ। ਇਸ ਸਬੰਧੀ ਸੀਈਓ ਰਾਕੇਸ਼ ਆਰ. ਸਹਾਏ ਨੇ ਦੱਸਿਆ ਕਿ ਆਬੂ ਧਾਬੀ ਜਾਣ ਵਾਲੀ ਫਲਾਈਟ ਬਾਰੇ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਡਿਊਲ ਬਾਰੇ ਜਾਣਕਾਰੀ ਕਸਟਮ ਅਤੇ ਇਮੀਗ੍ਰੇਸ਼ਨ ਅਥਾਰਟੀ ਨਾਲ ਮੀਟਿੰਗ ਤੋਂ ਬਾਅਦ ਦਿੱਤੀ ਜਾਵੇਗੀ।