ਫ਼ਿਰੋਜ਼ਪੁਰ : ਪੰਜਾਬ ਪੁਲਿਸ (Punjab Police) ਦੇ ਕਮਾਂਡੋ ਜਵਾਨ ਨੂੰ ਜੇਲ੍ਹ ਪ੍ਰਸ਼ਾਸਨ (The Jail Administration) ਨੇ ਇਤਰਾਜ਼ਯੋਗ ਵਸਤੂਆਂ (Objectionable Items) ਅੰਦਰ ਪਹੁੰਚਾਉਣ ਦੇ ਦੋਸ਼ ‘ਚ ਰੰਗੇ ਹੱਥੀਂ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਦੋਸ਼ੀ ਜੇਲ੍ਹ ਦੇ ਹਾਈ ਸਕਿਓਰਿਟੀ ਜ਼ੋਨ ‘ਚ ਡਿਊਟੀ ‘ਤੇ ਸੀ, ਜਿੱਥੇ ਉਹ ਬੰਦੀਆਂ ਅਤੇ ਲਾਕ-ਅਪ ‘ਚ ਪਾਬੰਦੀਸ਼ੁਦਾ ਚੀਜ਼ਾਂ ਪਹੁੰਚਾਉਂਦਾ ਰਹਿੰਦਾ ਸੀ।

ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਪੁਲਿਸ ਦੇ ਕਮਾਂਡੋ ਹੌਲਦਾਰ ਲਖਵੀਰ ਸਿੰਘ ਹਾਈ ਸਕਿਓਰਿਟੀ ਜ਼ੋਨ ‘ਚ ਡਿਊਟੀ ‘ਤੇ ਜਾਣ ਸਮੇਂ ਗੁਪਤ ਤੌਰ ‘ਤੇ ਪਾਬੰਦੀਸ਼ੁਦਾ ਸਾਮਾਨ ਆਪਣੇ ਨਾਲ ਲੈ ਕੇ ਜਾਂਦਾ ਹੈ। ਬੀਤੇ ਦਿਨ ਜਦੋਂ ਉਹ ਡਿਊਟੀ ‘ਤੇ ਆਇਆ ਤਾਂ ਤਲਾਸ਼ੀ ਦੌਰਾਨ ਉਸ ਦੇ ਬੂਟਾਂ ‘ਚ ਛੁਪਾ ਕੇ ਰੱਖੇ ਤੰਬਾਕੂ ਦੇ 2 ਪੈਕੇਟ ਬਰਾਮਦ ਹੋਏ। ਦੋਸ਼ੀ ਨੂੰ ਤੁਰੰਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਸ ਖ਼ਿਲਾਫ਼ ਜੇਲ੍ਹ ਐਕਟ ਦੀ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਚਿਤਾਵਨੀ ਦੇ ਕੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।

Leave a Reply