ਗਾਜ਼ਾ : ਦੱਖਣੀ ਗਾਜ਼ਾ ਪੱਟੀ ਦੇ ਰਫਾਹ (Rafah) ਸ਼ਹਿਰ ਵਿੱਚ ਤਿੰਨ ਰਿਹਾਇਸ਼ੀ ਇਮਾਰਤਾਂ ਉੱਤੇ ਇਜ਼ਰਾਈਲੀ (Israeli) ਹਵਾਈ ਹਮਲਿਆਂ ਵਿੱਚ ਬੀਤੀ ਰਾਤ ਘੱਟੋ-ਘੱਟ 15 ਫਲਸਤੀਨੀ ਮਾਰੇ ਗਏ। ਸਥਾਨਕ ਸੂਤਰਾਂ ਨੇ ਦੱਸਿਆ ਕਿ ਕਈ ਹੋਰ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਉਨ੍ਹਾਂ ਨੂੰ ਬਚਾਉਣ ਲਈ ਕੰਮ ਕਰ ਰਹੀਆਂ ਹਨ।

ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਇਜ਼ਰਾਈਲੀ ਫੌਜੀ ਕਾਰਵਾਈਆਂ ਵਿੱਚ 66 ਫਲਸਤੀਨੀ ਮਾਰੇ ਗਏ ਅਤੇ 138 ਹੋਰ ਜ਼ਖਮੀ ਹੋ ਗਏ। ਬਿਆਨ ਦੇ ਅਨੁਸਾਰ, 7 ਅਕਤੂਬਰ, 2023 ਨੂੰ ਇਜ਼ਰਾਈਲ-ਫਲਸਤੀਨੀ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਮੌਤਾਂ ਦੀ ਕੁੱਲ ਗਿਣਤੀ 34,454 ਤੱਕ ਪਹੁੰਚ ਗਈ ਹੈ ਅਤੇ 77,575 ਲੋਕ ਜ਼ਖਮੀ ਹੋਏ ਹਨ।

ਦੱਸ ਦਈਏ ਕਿ ਇਸ ਤੋਂ ਇਕ ਦਿਨ ਪਹਿਲਾਂ ਇਜ਼ਰਾਈਲ ਨੇ ਰਫਾਹ ‘ਤੇ ਹਮਲੇ ਤੋਂ ਪਹਿਲਾਂ ਹਮਾਸ ਨੂੰ ਚਿਤਾਵਨੀ ਦਿੱਤੀ ਸੀ ਕਿ ਉਸ ਕੋਲ ਬੰਧਕ ਸਮਝੌਤਾ ਕਰਨ ਦਾ ਆਖਰੀ ਮੌਕਾ ਹੈ। ਜੇਕਰ ਹਮਾਸ ਸੌਦੇ ਲਈ ਰਾਜ਼ੀ ਨਹੀਂ ਹੁੰਦਾ ਤਾਂ ਉਸ ਦੀਆਂ ਫ਼ੌਜਾਂ ਰਫਾਹ ਸ਼ਹਿਰ ‘ਤੇ ਹਮਲਾ ਕਰ ਦੇਣਗੀਆਂ। ਇਸ ਦੌਰਾਨ ਹਮਾਸ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਗਾਜ਼ਾ ਵਿੱਚ ਜੰਗਬੰਦੀ ਲਈ ਇਜ਼ਰਾਈਲ ਦੇ ਨਵੇਂ ਪ੍ਰਸਤਾਵ ਦੀ ਸਮੀਖਿਆ ਕਰ ਰਿਹਾ ਹੈ।

The post ਇਜ਼ਰਾਈਲ ਨੇ ਰਫਾਹ ‘ਤੇ ਕੀਤੇ ਹਵਾਈ ਹਮਲੇ, 15 ਲੋਕਾਂ ਦੀ ਮੌਤ appeared first on Timetv.

Leave a Reply