ਮੁੰਬਈ : ਮੁੰਬਈ ਪੁਲਿਸ ਨੇ ਬਾਲੀਵੁੱਡ ਸੁਪਰਸਟਾਰ ਆਮਿਰ ਖਾਨ (Aamir Khan) ਦੇ ਡੀਪਫੇਕ ਵੀਡੀਓ ਮਾਮਲੇ ‘ਚ ਕਾਰਵਾਈ ਕਰਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਆਮਿਰ ਖਾਨ ਦੀ ਫਰਜ਼ੀ ਵੀਡੀਓ ਸ਼ੇਅਰ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਪੁਲਿਸ ਨੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਜਿਸ ਨੇ ਆਮਿਰ ਖਾਨ ਦਾ ਫੇਕ ਵੀਡੀਓ ਸ਼ੋਸਲ ਮੀਡੀਆ ਤੇ ਸ਼ੇਅਰ ਕੀਤਾ ਸੀ।ਆਮਿਰ ਖਾਨ ਦੇ ਡੀਪਫੇਕ ਵੀਡੀਓ ਵਿੱਚ ਅਭਿਨੇਤਾ ਨੂੰ ਇੱਕ ਸਿਆਸੀ ਪਾਰਟੀ ਦਾ ਪ੍ਰਚਾਰ ਕਰਦੇ ਦਿਖਾਇਆ ਗਿਆ ਹੈ। ਆਮਿਰ ਖਾਨ ਦੇ ਦਫ਼ਤਰ ਨੇ ਇਸ ਨੂੰ ਡੀਪਫੇਕ ਵੀਡੀਓ ਦੱਸਿਆ ਸੀ ਅਤੇ ਇਸ ਖਿਲਾਫ ਪੁਲਿਸ ਸ਼ਿਕਾਇਤ ਵੀ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਹੁਣ ਮੁੰਬਈ ਪੁਲਸ ਨੇ ਇਸ ਮਾਮਲੇ ‘ਚ ਸਖਤ ਕਾਰਵਾਈ ਕੀਤੀ ਹੈ।

ਆਮਿਰ ਖਾਨ ਦੇ ਫਰਜ਼ੀ ਵੀਡੀਓ ਮਾਮਲੇ ‘ਚ ਪੁਲਿਸ ਨੇ ਕੀਤੀ ਕਾਰਵਾਈ

ਆਮਿਰ ਖਾਨ ਦੇ ਦਫ਼ਤਰ ਵਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਬੀਤੇ ਦਿਨ ਪੁਲਿਸ ਸਟੇਸ਼ਨ ‘ਚ ਧਾਰਾ 149, 420 ਅਤੇ ਆਈ.ਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਨੂੰ ਇਨ੍ਹਾਂ ਸਾਰੀਆਂ ਧਾਰਾਵਾਂ ਤਹਿਤ ਸਜ਼ਾ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਦੀ 31 ਸੈਕਿੰਡ ਦੀ ਇੱਕ ਕਲਿੱਪ ਵਾਇਰਲ ਹੋਈ ਸੀ, ਜਿਸ ਵਿੱਚ ਅਭਿਨੇਤਾ ਇੱਕ ਸਿਆਸੀ ਪਾਰਟੀ ਲਈ ਪ੍ਰਚਾਰ ਕਰਦੇ ਨਜ਼ਰ ਆ ਰਹੇ ਸਨ। ਵੀਡੀਓ ਨੂੰ AI ਦੀ ਮਦਦ ਨਾਲ ਬਣਾਇਆ ਗਿਆ ਹੈ।

ਆਮਿਰ ਖਾਨ ਨੇ ਸਿਆਸੀ ਪਾਰਟੀ ਦਾ ਕੀਤਾ ਸਮਰਥਨ 

31 ਸੈਕਿੰਡ ਦੇ ਇਸ ਵੀਡੀਓ ‘ਚ ਆਮਿਰ ਖਾਨ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਭਾਰਤ ਦਾ ਹਰ ਨਾਗਰਿਕ ਕਰੋੜਪਤੀ ਹੈ। ਵੀਡੀਓ ਦੇ ਆਖਰੀ ਫਰੇਮ ‘ਚ ਸਿਆਸੀ ਪਾਰਟੀ ਦਾ ਚਿੰਨ੍ਹ ਵੀ ਦੇਖਿਆ ਜਾ ਸਕਦਾ ਹੈ, ਜਿਸ ‘ਚ ਲਿਖਿਆ ਹੈ, ‘ਨਿਆਂ ਲਈ ਵੋਟ ਦਿਓ, ਕਾਂਗਰਸ ਨੂੰ ਵੋਟ ਦਿਓ।’ ਇੰਨਾ ਹੀ ਨਹੀਂ ਬੈਕਗਰਾਊਂਡ ਆਡੀਓ ‘ਚ ਵੀ ਇਹੀ ਗੱਲ ਸੁਣਾਈ ਦੇ ਰਹੀ ਹੈ। ਆਮਿਰ ਖਾਨ ਦੇ ਦਫ਼ਤਰ ਤੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ ਕਿਹਾ ਗਿਆ ਹੈ ਕਿ ‘ਲਾਲ ਸਿੰਘ ਚੱਢਾ’ ਅਦਾਕਾਰ ਨੇ ਆਪਣੇ 35 ਸਾਲ ਪੁਰਾਣੇ ਕਰੀਅਰ ‘ਚ ਕਦੇ ਵੀ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕੀਤਾ। ਉਹ ਕਈ ਵਾਰ ਲੋਕਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰ ਚੁੱਕੇ ਹਨ।

Leave a Reply