ਵਿਆਨਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਮਰ ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ ਅਤੇ ਕਿਹਾ ਕਿ ਭਾਰਤ ਅਤੇ ਆਸਟ੍ਰੀਆ ਵਿਚਾਲੇ ਡੂੰਘੀ ਦੋਸਤੀ ਹੈ ਜੋ ਆਉਣ ਵਾਲੇ ਸਮੇਂ ‘ਚ ਹੋਰ ਮਜ਼ਬੂਤ ਹੋਵੇਗੀ। ਦੋਹਾਂ ਨੇਤਾਵਾਂ ਵਿਚਾਲੇ ਅੱਜ ਅਧਿਕਾਰਤ ਗੱਲਬਾਤ ਹੋਵੇਗੀ, ਜਿਸ ‘ਚ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੀ ਭਾਈਵਾਲੀ ਦੇ ਵਿਆਪਕ ਪਹਿਲੂਆਂ ‘ਤੇ ਚਰਚਾ ਕੀਤੀ ਜਾਵੇਗੀ। ਮੋਦੀ ਰੂਸ ਦੇ ਦੋ ਦਿਨਾਂ ਦੌਰੇ ਤੋਂ ਬਾਅਦ ਵਿਆਨਾ ਪਹੁੰਚ ਗਏ ਹਨ। 40 ਸਾਲਾਂ ਤੋਂ ਵੱਧ ਸਮੇਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਆਸਟ੍ਰੀਆ ਦੀ ਇਹ ਪਹਿਲੀ ਯਾਤਰਾ ਹੈ। ਇਸ ਤੋਂ ਪਹਿਲਾਂ 1983 ‘ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਦੇਸ਼ ਦਾ ਦੌਰਾ ਕੀਤਾ ਸੀ। ਆਸਟ੍ਰੀਆ ਦੇ ਵਿਦੇਸ਼ ਮੰਤਰੀ ਅਲੈਗਜ਼ੈਂਡਰ ਸ਼ੈਲਨਬਰਗ ਨੇ ਹਵਾਈ ਅੱਡੇ ‘ਤੇ ਮੋਦੀ ਦਾ ਸਵਾਗਤ ਕੀਤਾ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੋਵਾਂ ਨੇਤਾਵਾਂ ਦੀ ਇੱਕ ਫੋਟੋ ਸਾਂਝੀ ਕੀਤੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕੀਤਾ, “ਭਾਰਤ ਅਤੇ ਆਸਟ੍ਰੀਆ ਦੀ ਸਾਂਝੇਦਾਰੀ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ! ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਮਰ ਨੇ ਕੀਤੀ।ਦੋਹਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ। ਦੁਵੱਲੀ ਭਾਈਵਾਲੀ ਨੂੰ ਲੈ ਕੇ ਚਰਚਾ ਹੋਵੇਗੀ।” ਇਕ ਤਸਵੀਰ ‘ਚ ਮੋਦੀ ਨੇਹਮਰ ਨੂੰ ਜੱਫੀ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ, ਜਦਕਿ ਦੂਜੀ ਤਸਵੀਰ ‘ਚ ਆਸਟ੍ਰੀਆ ਦੇ ਚਾਂਸਲਰ ਪ੍ਰਧਾਨ ਮੰਤਰੀ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ।

ਨੇਹਮਰ ਨੇ ਵੀ ਸੋਸ਼ਲ ਮੀਡੀਆ ‘ਤੇ ਮੋਦੀ ਨਾਲ ਇਕ ਤਸਵੀਰ ਸਾਂਝੀ ਕੀਤੀ ਅਤੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਆਨਾ ਵਿਚ ਤੁਹਾਡਾ ਸਵਾਗਤ ਹੈ! ਆਸਟ੍ਰੀਆ ਵਿੱਚ ਤੁਹਾਡਾ ਸੁਆਗਤ ਕਰਨਾ ਸਾਡੇ ਲਈ ਖੁਸ਼ੀ ਅਤੇ ਸਨਮਾਨ ਦੀ ਗੱਲ ਹੈ। ਆਸਟ੍ਰੀਆ ਅਤੇ ਭਾਰਤ ਦੋਸਤ ਅਤੇ ਭਾਈਵਾਲ ਹਨ। ਆਪਣੀ ਫੇਰੀ ਦੌਰਾਨ ਰਾਜਨੀਤਿਕ ਅਤੇ ਆਰਥਿਕ ਵਿਚਾਰ-ਵਟਾਂਦਰੇ ਨੂੰ ਲੈ ਕੇ ਉਤਸੁਕ ਹਾਂ।” ਪ੍ਰਧਾਨ ਮੰਤਰੀ ਨੇ “ਨਿੱਘੇ ਸੁਆਗਤ” ਲਈ ਆਸਟ੍ਰੀਆ ਦੇ ਚਾਂਸਲਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ “ਕੱਲ੍ਹ ਦੀ ਸਾਡੀ ਗੱਲਬਾਤ ਨੂੰ ਲੈ ਕੇ ਉਤਸੁਕ ਹਨ।” ਸਾਡੇ ਦੇਸ਼ ਪੂਰੀ ਦੁਨੀਆ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਦੇ ਰਹਿਣਗੇ।

ਪੀ.ਐਮ ਮੋਦੀ ਨੇ ‘ਐਕਸ’ ‘ਤੇ ਇਕ ਹੋਰ ਪੋਸਟ ਵਿਚ ਕਿਹਾ, ‘ਚਾਂਸਲਰ ਕਾਰਲ ਨੇਹਮਰ, ਵਿਆਨਾ ਵਿਚ ਤੁਹਾਨੂੰ ਮਿਲ ਕੇ ਖੁਸ਼ੀ ਹੋਈ। ਭਾਰਤ ਅਤੇ ਆਸਟ੍ਰੀਆ ਵਿਚਕਾਰ ਮਜ਼ਬੂਤ ਦੋਸਤੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਡੂੰਘੀ ਹੋਵੇਗੀ, ਮੋਦੀ ਬੁੱਧਵਾਰ ਨੂੰ ਆਸਟ੍ਰੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵਾਨ ਡੇਰ ਬੇਲਨ ਨਾਲ ਮੁਲਾਕਾਤ ਕਰਨਗੇ ਅਤੇ ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਮਰ ਨਾਲ ਵੀ ਅਧਿਕਾਰਤ ਗੱਲਬਾਤ ਕਰਨਗੇ।

Leave a Reply