ਪੰਜਾਬ : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਲਈ ਖੁਸ਼ਖਬਰੀ ਹੈ। ਦਰਅਸਲ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ (Dera chief Baba Gurinder Singh Dhillon) ਅੱਜ ਪਿਲਖਾਨੀ ਆਉਣਗੇ, ਜੋ ਇੱਥੇ ਕੇਵਲ ਸੰਗਤ ਨੂੰ ਦਰਸ਼ਨ ਦੇਣਗੇ।

ਜਾਣਕਾਰੀ ਅਨੁਸਾਰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਮਨਸੂਰੀ ਤੋਂ ਹੈਲੀਕਾਪਟਰ ਰਾਹੀਂ ਸਤਿਸੰਗ ਘਰ ਪਹੁੰਚਣਗੇ। ਪਤਾ ਲੱਗਾ ਹੈ ਕਿ ਇਸ ਨੂੰ ਉਨ੍ਹਾਂ ਦੀ ਅਚਨਚੇਤ ਯਾਤਰਾ ਮੰਨਿਆ ਜਾ ਰਿਹਾ ਹੈ। ਜਿਵੇਂ ਹੀ ਉਨ੍ਹਾਂ ਦੇ ਪੈਰੋਕਾਰਾਂ ਨੂੰ ਬਾਬਾ ਦੇ ਆਉਣ ਦੀ ਸੂਚਨਾ ਮਿਲੀ, ਸੰਗਤ ‘ਚ ਖੁਸ਼ੀ ਦੀ ਲਹਿਰ ਛਾਅ ਗਈ। ਦੱਸ ਦੇਈਏ ਕਿ ਬਾਬਾ ਜੀ ਇੱਥੇ ਸਤਿਸੰਗ ਨਹੀਂ ਕਰਨਗੇ ਸਗੋਂ ਖੁੱਲ੍ਹੀ ਕਾਰ ਵਿਚ ਸੰਗਤ ਨੂੰ ਦਰਸ਼ਨ ਦੇਣਗੇ।

ਹਾਲ ਹੀ ਵਿੱਚ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣਾ ਉੱਤਰਾਧਿਕਾਰੀ ਚੁਣ ਲਿਆ ਗਿਆ ਹੈ। ਉਨ੍ਹਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰਾਧਿਕਾਰੀ ਨਾਮਜ਼ਦ ਕੀਤਾ ਹੈ, ਜਿਨ੍ਹਾਂ ਨੂੰ ਸਤਿਗੁਰੂ ਵਜੋਂ ਨਾਮ ਦਾਨ ਕਰਨ ਦਾ ਅਧਿਕਾਰ ਵੀ ਹੋਵੇਗਾ। ਇਸ ਦੌਰਾਨ ਅਹਿਮ ਖ਼ਬਰ ਸਾਹਮਣੇ ਆਈ ਹੈ ਕਿ ਉਨ੍ਹਾਂ ਦੇ ਉੱਤਰਾਧਿਕਾਰੀ ਨੂੰ ਵੀ.ਆਈ.ਪੀ ਸੁਰੱਖਿਆ ਦਿੱਤੀ ਗਈ ਹੈ।

Leave a Reply