November 5, 2024

ਅੱਜ ਤੋਂ ਫਿਰ ਮਹਿੰਗਾ ਹੋਇਆ LPG ਕਮਰਸ਼ੀਅਲ ਗੈਸ ਸਿਲੰਡਰ

Latest National News | Oil companies | LPG gas cylinders

ਨਵੀਂ ਦਿੱਲੀ : ਤੇਲ ਕੰਪਨੀਆਂ ਨੇ ਅੱਜ ਤੋਂ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਅੱਜ ਤੋਂ ਕੀਮਤਾਂ ਵਿੱਚ 39 ਰੁਪਏ ਦਾ ਵਾਧਾ ਕੀਤਾ ਗਿਆ ਹੈ। ਅਜਿਹੇ ‘ਚ ਹੁਣ 1 ਸਤੰਬਰ ਤੋਂ ਦਿੱਲੀ ‘ਚ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ 1691.50 ਰੁਪਏ ‘ਚ ਮਿਲੇਗਾ। ਹਾਲਾਂਕਿ ਕੰਪਨੀਆਂ ਨੇ 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ।IOCL ਦੀ ਵੈੱਬਸਾਈਟ ਮੁਤਾਬਕ ਵਪਾਰਕ LPG ਸਿਲੰਡਰ ਦੀ ਕੀਮਤ ‘ਚ ਵਾਧਾ 1 ਸਤੰਬਰ ਤੋਂ ਲਾਗੂ ਹੋ ਗਿਆ ਹੈ। ਜਦਕਿ ਮੁੰਬਈ ‘ਚ ਇਸ ਦੀ ਕੀਮਤ 1644 ਰੁਪਏ ਹੋ ਗਈ ਹੈ। ਪਹਿਲਾਂ ਇਹ ਸਿਲੰਡਰ ਮੁੰਬਈ ਵਿੱਚ 1605 ਰੁਪਏ ਵਿੱਚ ਮਿਲਦਾ ਸੀ।

ਕੋਲਕਾਤਾ ‘ਚ ਇਸ ਸਿਲੰਡਰ ਦੀ ਕੀਮਤ 1764.50 ਰੁਪਏ ਤੋਂ ਵਧ ਕੇ 1802.50 ਰੁਪਏ ਹੋ ਗਈ ਹੈ। ਜਦਕਿ ਚੇਨਈ ‘ਚ 1855 ਰੁਪਏ ‘ਚ ਮਿਲੇਗਾ। ਇਸ ਤੋਂ ਪਹਿਲਾਂ ਚੇਨਈ ਵਿੱਚ 19 ਕਿਲੋ ਦਾ ਸਿਲੰਡਰ 1817 ਰੁਪਏ ਵਿੱਚ ਵਿਕਦਾ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਗਸਤ ਵਿੱਚ ਐਲ.ਪੀ.ਜੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਉਸ ਸਮੇਂ ਕੰਪਨੀਆਂ ਨੇ 8.50 ਰੁਪਏ ਦਾ ਵਾਧਾ ਕੀਤਾ ਸੀ ਪਰ ਇਸ ਵਾਰ ਉਨ੍ਹਾਂ ਨੇ ਸਿੱਧੇ ਤੌਰ ‘ਤੇ 39 ਰੁਪਏ ਦਾ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਕੰਪਨੀਆਂ ਨੇ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ ਵਿੱਚ 30 ਰੁਪਏ ਦੀ ਕਟੌਤੀ ਕੀਤੀ ਸੀ। ਦਿੱਲੀ ‘ਚ ਇਸ ਦੀ ਕੀਮਤ 1646 ਰੁਪਏ ਹੋ ਗਈ ਸੀ।

By admin

Related Post

Leave a Reply