ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਦੋ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਇੱਕ ਪੁਲਿਸ ਕਾਂਸਟੇਬਲ (police constable) ਦੇ ਪੁੱਤਰ ਹਨ। ਦੱਸ ਦੇਈਏ ਕਿ 8 ਅਪ੍ਰੈਲ ਨੂੰ ਨੌਜਵਾਨਾਂ ਨੇ ਇਕ ਲੜਕੀ ਤੋਂ ਮੋਬਾਈਲ ਖੋਹ ਲਿਆ ਸੀ ਜਦੋਂ ਨੌਜਵਾਨਾਂ ਦੀ ਬਾਈਕ ਉਥੇ ਡਿੱਗ ਗਈ ਸੀ। ਲੋਕਾਂ ਦੀ ਭੀੜ ਦੇਖ ਕੇ ਉਹ ਬਾਈਕ ਛੱਡ ਕੇ ਫਰਾਰ ਹੋ ਗਏ ਸੀ। ਬਾਈਕ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ ਪੁਲਿਸ ਜਾਂਚ ‘ਚ ਜੁਟੀ ਹੋਈ ਹੈ। ਬਾਈਕ ‘ਤੇ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ।

ਪੁਲਿਸ ਜਾਂਚ ਦੌਰਾਨ ਫਰੈਂਡ ਕਲੋਨੀ ਦੇ ਰਹਿਣ ਵਾਲੇ ਰਿਤਿਕ ਸ਼ਰਮਾ ਅਤੇ ਰੋਹਿਨ ਸ਼ਰਮਾ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਰਿਤਿਕ ਸ਼ਰਮਾ ਖ਼ਿਲਾਫ਼ ਪਹਿਲਾਂ ਹੀ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। ਦੋਵੇਂ ਭਰਾ ਹੋਮ ਗਾਰਡਜ਼ ਵਿੱਚ ਪੁਲਿਸ ਕਾਂਸਟੇਬਲ ਉਪਦੇਸ਼ ਸ਼ਰਮਾ ਦੇ ਪੁੱਤਰ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ।

Leave a Reply