ਅੰਮ੍ਰਿਤਸਰ : ਅੰਮ੍ਰਿਤਸਰ ਏਅਰਪੋਰਟ (Amritsar Airport) ‘ਤੇ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ (Indigo Airlines plane) ਨੂੰ ਬੰਬ ਨਾਲ ਉਡਾਉਣ ਅਤੇ 1 ਕਰੋੜ ਰੁਪਏ ਦੀ ਫਿਰੌਤੀ ਮੰਗੇ ਜਾਣ ਦੀ ਖ਼ਬਰ ਹੈ। ਇਸ ਮਾਮਲੇ ‘ਚ ਏਅਰਪੋਰਟ ਥਾਣਾ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਏਅਰਲਾਈਨ ਦੇ ਸਕਿਓਰਿਟੀ ਮੈਨੇਜਰ ਸ਼ੁਭਮ ਕੁਮਾਰ ਦੀ ਸ਼ਿਕਾਇਤ ‘ਤੇ ਦਰਜ ਕੀਤੇ ਗਏ ਮਾਮਲੇ ਮੁਤਾਬਕ ਉਨ੍ਹਾਂ ਨੂੰ ਜ਼ਹਾਜ ਉਡਾਉਣ ਦੀ ਧਮਕੀ ਭਰਿਆ ਈ-ਮੇਲ ਮਿ ਲਿਆ ਸੀ। ਪੁਲਿਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।

Leave a Reply