ਅੰਮ੍ਰਿਤਪਾਲ ਸਿੰਘ ‘ਤੇ ਦੇਸ਼ ਵਿਰੋਧੀ ਐਕਟ ਵਾਪਸ ਲਏ ਸਰਕਾਰ :ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
By admin / March 19, 2024 / No Comments / Punjabi News
ਨਵਾਂਸ਼ਹਿਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ (Shiromani Akali Dal senior leader Prof. Prem Singh Chandumajra) ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੁਆਰਾ ਵਾਰਿਸ ਏ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ (Waris A Punjab Chief Minister Amritpal Singh) ਅਤੇ ਉਨ੍ਹਾਂ ਦੇ ਸਾਥੀਆਂ ਦੀ NSA ਲਗਾ ਕੇ ਕੀਤੀ ਗ੍ਰਿਫ਼ਤਾਰੀ ਸੂਬੇ ਦੀ ਨੌਜਵਾਨੀ ਨਾਲ ਕੀਤੇ ਜ਼ਬਰ ਦੀ ਇੰਤਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਜਿਹੀ ਕੋਈ ਦੇਸ਼ ਵਿਰੋਧੀ ਲਹਿਰ ਨਹੀਂ ਚੱਲ ਰਹੀ। ਜਿਸ ਕਰਕੇ ਸੂਬਾ ਸਰਕਾਰ ਨੂੰ ਆਪਣੇ ਹੀ ਨੌਜਵਾਨਾਂ ਖ਼ਿਲਾਫ਼ NSA ਜਿਹੇ ਸਖ਼ਤ ਕਾਨੂੰਨ ਦੀ ਵਰਤੋਂ ਕਰਨ ਤੇ ਮਜ਼ਬੂਰ ਹੋਣਾ ਪਏ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਤੇ ਲਗਾਇਆ ਦੇਸ਼ ਵਿਰੋਧੀ ਐਕਟ ਵਾਪਸ ਲਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ’ਤੇ ਧੜਾਧੜ ਅਜਿਹੇ ਸਖ਼ਤ ਕਾਨੂੰਨਾਂ ਦੀ ਦੁਵਰਤੋਂ ਕਰਕੇ ਪੰਜਾਬ ਸਰਕਾਰ ਜਾਣਬੁੱਝ ਸੂਬੇ ਅੰਦਰ ਡਰ ਅਤੇ ਸਹਿਮ ਵਾਲਾ ਮਾਹੌਲ ਸਿਰਜਣਾ ਚਾਹੁੰਦੀ ਹੈ।