ਚੰਡੀਗੜ੍ਹ: ਚੰਡੀਗੜ੍ਹ ਅਤੇ ਅੰਬਾਲਾ ਤੋਂ ਲੰਬੇ ਰੂਟ ਦੀਆਂ ਟਰੇਨਾਂ ਵਿੱਚ ਸੀਟਾਂ ਭਰਨ ਤੋਂ ਬਾਅਦ ਅੰਬਾਲਾ ਡਿਵੀਜ਼ਨ (Ambala Division) ਨੇ ਅਪ੍ਰੈਲ ਮਹੀਨੇ ਵਿੱਚ ਸਪੈਸ਼ਲ ਟਰੇਨਾਂ (Special Trains) ਚਲਾਉਣ ਦਾ ਐਲਾਨ ਕੀਤਾ ਹੈ। ਡਾ. ਐੱਮ.ਮਨਦੀਪ ਸਿੰਘ ਨੇ ਦੱਸਿਆ ਕਿ ਰੇਲਵੇ ਬੋਰਡ ਨੇ ਟਰੇਨਾਂ ਦੇ ਸੰਚਾਲਨ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਚੰਡੀਗੜ੍ਹ-ਗੋਰਖਪੁਰ, ਕਾਲਕਾ-ਸ਼ਿਮਲਾ ਅਤੇ ਬਠਿੰਡਾ-ਵਾਰਾਨਸੀ ਲਈ ਵਿਸ਼ੇਸ਼ ਰੇਲ ਗੱਡੀਆਂ 26 ਅਪ੍ਰੈਲ ਤੋਂ ਚੱਲਣਗੀਆਂ, ਜਿਸ ਲਈ ਰੇਲਵੇ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
ਹਰ ਵੀਰਵਾਰ ਰਾਤ 11.15 ਵਜੇ ਟਰੇਨ ਨੰਬਰ 04518 ਚੰਡੀਗੜ੍ਹ ਤੋਂ ਚੱਲੇਗੀ ਅਤੇ ਅਗਲੇ ਦਿਨ ਸ਼ਾਮ 6.20 ਵਜੇ ਗੋਰਖਪੁਰ ਪਹੁੰਚੇਗੀ। ਇਸ ਦੇ ਨਾਲ ਹੀ ਟਰੇਨ ਨੰਬਰ 04517 ਹਰ ਸ਼ੁੱਕਰਵਾਰ ਰਾਤ 10.05 ਵਜੇ ਗੋਰਖਪੁਰ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ 2.10 ਵਜੇ ਚੰਡੀਗੜ੍ਹ ਪਹੁੰਚੇਗੀ। ਰੇਲਵੇ ਵੱਲੋਂ ਰੇਲਗੱਡੀ ਨੰਬਰ 04530 ਬਠਿੰਡਾ-ਵਾਰਾਨਸੀ ਦਰਮਿਆਨ 26 ਅਪ੍ਰੈਲ ਤੋਂ 29 ਜੂਨ ਤੱਕ ਚਲਾਈ ਜਾਵੇਗੀ।
ਇਹ ਟਰੇਨ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਚੱਲੇਗੀ, ਜਦਕਿ ਟਰੇਨ ਨੰਬਰ 04529 ਵਾਰਾਣਸੀ-ਬਠਿੰਡਾ ਵਿਚਕਾਰ ਮੰਗਲਵਾਰ ਅਤੇ ਸ਼ਨੀਵਾਰ ਨੂੰ ਚੱਲੇਗੀ। ਜਾਣਕਾਰੀ ਅਨੁਸਾਰ ਇਹ ਬਠਿੰਡਾ ਤੋਂ ਰਾਤ 8.50 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 5.30 ਵਜੇ ਪਹੁੰਚੇਗੀ। ਜਦੋਂ ਕਿ ਇਹ ਵਾਰਾਣਸੀ ਤੋਂ ਰਾਤ 8.40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 5 ਵਜੇ ਪਹੁੰਚੇਗੀ।
ਕਾਲਕਾ ਸ਼ਿਮਲਾ ਦੇ ਵਿਚਕਾਰ ਅੱਜ ਤੋਂ
ਜਿਵੇਂ-ਜਿਵੇਂ ਤਾਪਮਾਨ ਵਧਦਾ ਹੈ, ਦੱਖਣੀ ਭਾਰਤ ਤੋਂ ਸੈਲਾਨੀ ਸ਼ਿਮਲਾ ਵੱਲ ਵਧਣਾ ਸ਼ੁਰੂ ਕਰ ਦਿੰਦੇ ਹਨ। ਇਸ ਲਈ ਕਾਲਕਾ ਤੋਂ ਸ਼ਿਮਲਾ ਤੱਕ ਚੱਲਣ ਵਾਲੀਆਂ ਟਰੇਨਾਂ ‘ਚ ਜ਼ਿਆਦਾ ਭੀੜ ਨੂੰ ਧਿਆਨ ‘ਚ ਰੱਖਦੇ ਹੋਏ ਰੇਲਵੇ ਨੇ ਕਾਲਕਾ-ਸ਼ਿਮਲਾ ਵਿਚਾਲੇ ਵਿਸ਼ੇਸ਼ ਟਰੇਨ ਸ਼ੁਰੂ ਕੀਤੀ ਹੈ। ਇਹ ਟਰੇਨ 13 ਅਪ੍ਰੈਲ ਤੋਂ 15 ਜੁਲਾਈ ਤੱਕ ਚੱਲੇਗੀ, ਜਿਸ ਵਿੱਚ ਸਾਰੇ ਜਨਰਲ ਕੋਚ ਲਗਾਏ ਗਏ ਹਨ। ਇਹ ਟਰੇਨ ਕਾਲਕਾ ਤੋਂ ਸਵੇਰੇ 8.05 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 1.05 ਵਜੇ ਸ਼ਿਮਲਾ ਪਹੁੰਚੇਗੀ। ਇਸ ਦੇ ਬਦਲੇ ਇਹ ਸ਼ਿਮਲਾ ਤੋਂ ਸ਼ਾਮ 4:50 ਵਜੇ ਰਵਾਨਾ ਹੋਵੇਗੀ ਅਤੇ ਰਾਤ 9.40 ‘ਤੇ ਕਾਲਕਾ ਪਹੁੰਚੇਗੀ।