Advertisement

ਅੰਬਾਲਾ ‘ਚ ਇਕ ਵਾਰ ਫਿਰ ਕੋਰੋਨਾ ਨੇ ਦਿੱਤੀ ਦਸਤਕ , ਦੋ ਮਾਮਲੇ ਪਾਏ ਗਏ ਪਾਜ਼ੀਟਿਵ

ਅੰਬਾਲਾ : ਅੰਬਾਲਾ ਵਿੱਚ ਇਕ ਵਾਰ ਫਿਰ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਅੱਜ ਅੰਬਾਲਾ ਵਿੱਚ ਕੋਰੋਨਾ ਦੇ ਦੋ ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ ਇਕ 74 ਸਾਲਾ ਔਰਤ ਹੈ ਅਤੇ ਦੂਜਾ 40 ਸਾਲਾ ਪੁਰਸ਼ ਹੈ। ਡਾਕਟਰਾਂ ਅਨੁਸਾਰ, ਨੋਇਡਾ ਤੋਂ ਪਾਜ਼ੀਟਿਵ ਪਾਏ ਗਏ ਵਿਅਕਤੀ ਦੀ ਯਾਤਰਾ ਇ ਤਿਹਾਸ ਵੀ ਸਾਹਮਣੇ ਆਇਆ ਹੈ।

ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਕੇਸ਼ ਸਾਹਲ ਨੇ ਦੱਸਿਆ ਕਿ ਗਲੇ ਵਿੱਚ ਦਰਦ, ਜ਼ੁਕਾਮ ਅਤੇ ਬੁਖਾਰ ਦੀ ਸ਼ਿਕਾਇਤ ‘ਤੇ ਦੋਵਾਂ ਲੋਕਾਂ ਦੇ ਸੈਂਪਲ ਲਏ ਗਏ ਸਨ। ਜਿਸ ਤੋਂ ਬਾਅਦ ਦੋਵਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਦੋਵਾਂ ਨੂੰ ਘਰੇਲੂ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਛਾਉਣੀ ਦੇ ਹਸਪਤਾਲਾਂ ਵਿੱਚ ਵੀ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ।

The post ਅੰਬਾਲਾ ‘ਚ ਇਕ ਵਾਰ ਫਿਰ ਕੋਰੋਨਾ ਨੇ ਦਿੱਤੀ ਦਸਤਕ , ਦੋ ਮਾਮਲੇ ਪਾਏ ਗਏ ਪਾਜ਼ੀਟਿਵ appeared first on TimeTv.

Leave a Reply

Your email address will not be published. Required fields are marked *