ਭੋਪਾਲ : ਅਮਿਤਾਭ ਬੱਚਨ (Amitabh Bachchan) ਦੀ ਸੱਸ ਅਤੇ ਜਯਾ ਬੱਚਨ  (Jaya Bachchan) ਦੀ ਮਾਂ ਇੰਦਰਾ ਭਾਦੁੜੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 94 ਸਾਲ ਦੀ ਉਮਰ ‘ਚ ਭੋਪਾਲ ‘ਚ ਆਖਰੀ ਸਾਹ ਲਿਆ। ਇੰਦਰਾ ਭਾਦੁੜੀ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਇਲਾਜ ਭੋਪਾਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਚਲ ਰਿਹਾ ਸੀ। ਜਿੱਥੇ ਅੱਜ ਉਨ੍ਹਾਂ ਨੇ ਆਖਰੀ ਸਾਹ ਲਿਆ।

ਅਦਾਕਾਰ ਅਭਿਸ਼ੇਕ ਬੱਚਨ ਆਪਣੀ ਨਾਨੀ ਦੀ ਖਰਾਬ ਸਿਹਤ ਕਾਰਨ ਦੇਰ ਰਾਤ ਭੋਪਾਲ ਪਹੁੰਚੇ ਸਨ ਅਤੇ ਜਯਾ ਬੱਚਨ ਵੀ ਅੱਜ ਯਾਨੀ ਬੁੱਧਵਾਰ ਦੁਪਹਿਰ ਨੂੰ ਭੋਪਾਲ ਪਹੁੰਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇੰਦਰਾ ਭਾਦੁੜੀ ਦੇ ਅੰਤਿਮ ਸੰਸਕਾਰ ਲਈ ਪੂਰਾ ਬੱਚਨ ਪਰਿਵਾਰ ਭੋਪਾਲ ਪਹੁੰਚਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਭੋਪਾਲ ਅਮਿਤਾਭ ਬੱਚਨ ਦਾ ਸਹੁਰਾ ਘਰ ਹੈ।

Leave a Reply