ਅਮਰਨਾਥ ਦੀ ਯਾਤਰਾ ਲਈ ਸ਼ਰਧਾਲੂਆਂ ਦਾ 23ਵਾਂ ਜੱਥਾ ਹੋਇਆ ਰਵਾਨਾ
By admin / July 20, 2024 / No Comments / Punjabi News
ਅਮਰਨਾਥ : ਅਮਰਨਾਥ ਦੀ ਯਾਤਰਾ ਜਾਰੀ ਹੈ। ਸ਼ਰਧਾਲੂਆਂ ਦਾ 23ਵਾਂ ਜੱਥਾ ਯਾਤਰਾ ਲਈ ਰਵਾਨਾ ਹੋ ਗਿਆ ਹੈ। 3471 ਸ਼ਰਧਾਲੂ ਬਾਬਾ ਭੋਲੇ ਦੇ ਦਰਸ਼ਨਾਂ ਲਈ ਬੇਸ ਕੈਂਪ ਤੋਂ ਰਵਾਨਾ ਹੋਏ ਹਨ। 23ਵੇਂ ਜੱਥੇ ਵਿੱਚ 93 ਸਾਧੂ ਅਤੇ 34 ਸਾਧਵੀਆਂ ਵੀ ਸ਼ਾਮਲ ਹਨ। ਇਹ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਦੀ ਸੁਰੱਖਿਆ ਹੇਠ 114 ਵਾਹਨਾਂ ਦੇ ਕਾਫਲੇ ਵਿੱਚ ਸਵੇਰੇ 3 ਵਜੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਇਆ।
2,398 ਸ਼ਰਧਾਲੂ ਅਨੰਤਨਾਗ ਜ਼ਿਲ੍ਹੇ ਦੇ ਰਵਾਇਤੀ 48 ਕਿਲੋਮੀਟਰ ਲੰਬੇ ਰਸਤੇ ਰਾਹੀਂ ਪਹਿਲਗਾਮ ਪਹੁੰਚਣਗੇ। ਜਦਕਿ 1,073 ਸ਼ਰਧਾਲੂ ਗੰਦਰਬਲ ਜ਼ਿਲ੍ਹੇ ‘ਚ 14 ਕਿਲੋਮੀਟਰ ਲੰਬੇ ਬਾਲਟਾਲ ਰਸਤੇ ਤੋਂ ਲੰਘਣਗੇ।
19 ਅਗਸਤ ਨੂੰ ਸਮਾਪਤ ਹੋਵੇਗੀ ਯਾਤਰਾ
ਇਸ ਸਾਲ ਹੁਣ ਤੱਕ, 3.75 ਲੱਖ ਤੋਂ ਵੱਧ ਸ਼ਰਧਾਲੂ ਗੁਫਾ ਮੰਦਰ ਵਿੱਚ ਕੁਦਰਤੀ ਤੌਰ ‘ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ। ਪਿਛਲੇ ਸਾਲ 4.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ। ਇਹ ਯਾਤਰਾ 29 ਜੂਨ ਨੂੰ ਸ਼ੁਰੂ ਹੋਈ ਸੀ ਅਤੇ 19 ਅਗਸਤ ਨੂੰ ਸਮਾਪਤ ਹੋਵੇਗੀ।