ਦੱਖਣੀ ਕਸ਼ਮੀਰ: ਦੱਖਣੀ ਕਸ਼ਮੀਰ ਦੇ ਅਮਰਨਾਥ ਗੁਫਾ ਮੰਦਰ (The Amarnath Cave Temple) ਵਿਚ ਬੀਤੇ ਦਿਨ 7,500 ਤੋਂ ਵੱਧ ਸ਼ਰਧਾਲੂਆਂ ਨੇ ਕੁਦਰਤੀ ਤੌਰ ‘ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕੀਤੇ, ਜਿਸ ਨਾਲ ਇਸ ਅਸਥਾਨ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 4.5 ਲੱਖ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ, ‘ਸਾਲਾਨਾ ਯਾਤਰਾ ਦੇ 29ਵੇਂ ਦਿਨ ਸ਼ਨੀਵਾਰ ਨੂੰ 7,541 ਸ਼ਰਧਾਲੂਆਂ ਨੇ ਬਾਬਾ ਭੋਲੇਨਾਥ ਦੇ ਦਰਸ਼ਨ ਕੀਤੇ।’

ਉਨ੍ਹਾਂ ਦੱਸਿਆ ਕਿ 3,880 ਮੀਟਰ ਉੱਚੀ ਪਵਿੱਤਰ ਗੁਫਾ ਮੰਦਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ 4,51,881 ਤੱਕ ਪਹੁੰਚ ਗਈ ਹੈ। ਅਧਿਕਾਰੀਆਂ ਮੁਤਾਬਕ ਇਸ ਸਾਲ ਯਾਤਰਾ ਦੌਰਾਨ ਦੋ ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਸੇਵਾਦਾਰ ਹਰਿਆਣਾ ਦਾ ਅਤੇ ਦੂਜਾ ਝਾਰਖੰਡ ਦਾ ਇੱਕ ਸ਼ਰਧਾਲੂ ਸੀ। ਦੋਵਾਂ ਦੀ ਮੌਤ ਜੂਨ ਵਿਚ ਬਾਲਟਾਲ ਰੋਡ ‘ਤੇ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਅਮਰਨਾਥ ਦੀ 52 ਦਿਨਾਂ ਦੀ ਯਾਤਰਾ 19 ਅਗਸਤ ਨੂੰ ਸਮਾਪਤ ਹੋਵੇਗੀ। ਪਿਛਲੇ ਸਾਲ ਲਗਭਗ 4.59 ਲੱਖ ਸ਼ਰਧਾਲੂਆਂ ਨੇ ਗੁਫਾ ਮੰਦਰ ਦੇ ਦਰਸ਼ਨ ਕੀਤੇ ਸਨ।

Leave a Reply