ਅੰਮ੍ਰਿਤਸਰ: ਅਲਾਇੰਸ ਏਅਰ ਕੰਪਨੀ (Alliance Air Company) ਅਪ੍ਰੈਲ ਮਹੀਨੇ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ramdas International Airport) ਤੋਂ ਦੇਹਰਾਦੂਨ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ। ਉਡਾਣਾਂ ਸ਼ੁਰੂ ਹੋਣ ਨਾਲ ਦੇਹਰਾਦੂਨ ਅਤੇ ਮਨਸੂਰੀ ਜਾਣ ਵਾਲੇ ਸੈਲਾਨੀਆਂ ਨੂੰ ਕਾਫੀ ਫਾਇਦਾ ਹੋਵੇਗਾ। ਫਿਲਹਾਲ ਉਡਾਣਾਂ ਸ਼ੁਰੂ ਹੋਣ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਕੰਪਨੀ ਦਿਨ ਵਿੱਚ ਦੋ ਵਾਰ ਫਲਾਈਟ ਚਲਾਏਗੀ। ਇਸ ਲਈ ਕੇਂਦਰੀ ਮਨਜ਼ੂਰੀ ਪਹਿਲਾਂ ਹੀ ਮਿਲ ਚੁੱਕੀ ਸੀ। ਦੇਹਰਾਦੂਨ-ਅੰਮ੍ਰਿਤਸਰ ਹਵਾਈ ਸੇਵਾ ਦੀ ਉਡਾਣ ਅੰਮ੍ਰਿਤਸਰ ਤੋਂ ਦੁਪਹਿਰ 12 ਵਜੇ ਉਡਾਣ ਭਰੇਗੀ ਅਤੇ ਦੁਪਹਿਰ 1:10 ਵਜੇ ਦੇਹਰਾਦੂਨ ਪਹੁੰਚੇਗੀ। ਇਸੇ ਤਰ੍ਹਾਂ ਦੇਹਰਾਦੂਨ ਤੋਂ ਅੰਮ੍ਰਿਤਸਰ ਲਈ ਉਡਾਣ ਦੁਪਹਿਰ 1:35 ‘ਤੇ ਉਡਾਣ ਭਰੇਗੀ ਅਤੇ ਦੁਪਹਿਰ 2:45 ‘ਤੇ ਅੰਮ੍ਰਿਤਸਰ ਪਹੁੰਚੇਗੀ।