ਮੁੰਬਈ : ਅਨੰਤ ਰਾਧਿਕਾ ਦੇ ਵਿਆਹ ਤੋਂ ਪਹਿਲਾਂ ਅੰਬਾਨੀ ਪਰਿਵਾਰ ਨੇ ਇੱਕ ਪੂਜਾ ਸਮਾਰੋਹ (Pooja Ceremony) ਦਾ ਆਯੋਜਨ ਕੀਤਾ, ਜਿੱਥੇ ਪਰਿਵਾਰ ਦੇ ਨਾਲ-ਨਾਲ ਬਾਲੀਵੁੱਡ ਸਿਤਾਰੇ ਵੀ ਪਹੁੰਚੇ। ਜਾਹਨਵੀ ਕਪੂਰ-ਅਨੰਨਿਆ ਪਾਂਡੇ, ਸ਼ਨਾਇਆ ਕਪੂਰ, ਮਾਨੁਸ਼ੀ ਛਿੱਲਰ, ਸੰਜੇ ਦੱਤ, ਰਣਵੀਰ ਸਿੰਘ, ਐੱਮ.ਐੱਸ.ਧੋਨੀ ਆਪਣੀ ਪਤਨੀ ਸਾਕਸ਼ੀ ਧੋਨੀ ਨਾਲ ਅਤੇ ਐਟਲੀ ਆਪਣੀ ਪਤਨੀ ਨਾਲ ਪਰੰਪਰਾਗਤ ਗਟਅੱਪ ‘ਚ ਨਜ਼ਰ ਆਏ ਪਰ ਨੀਤਾ ਅੰਬਾਨੀ ਦੀ ਗੱਲ ਵੱਖਰੀ ਹੈ। ਉਹ ਭੀੜ ਵਿੱਚੋਂ ਸਭ ਤੋਂ ਵੱਖ ਨਜ਼ਰ ਆਉਦੀ ਹੈ। ਇਸ ਵਾਰ ਨੀਤਾ ਅੰਬਾਨੀ ਨੇ ਨੀਲੇ ਅਤੇ ਹਰੇ ਰੰਗ ਦਾ ਖੂਬਸੂਰਤ ਲਹਿੰਗਾ ਪਾਇਆ ਸੀ ਜਿਸ ਦੇ ਨਾਲ ਉਨ੍ਹਾਂ ਨੇ ਵੱਡੇ ਸਟੋਨਾਂ ਵਾਲੇ ਕੁੰਦਨ ਗਹਿਣੇ ਪਹਿਨੇ ਸਨ।

ਨੀਤਾ ਨੇ ਗਜਰਾ ਲਗਾ ਕੇ ਆਪਣਾ ਹੇਅਰ ਸਟਾਈਲ ਬਣਾਇਆ ਸੀ ਅਤੇ ਨੀਤਾ ਮੀਡੀਆ ਨੂੰ ਮਿਲਣ ਵੀ ਪਹੁੰਚੀ ਸੀ। ਇਸ ਤੋਂ ਪਹਿਲਾਂ ਨੀਤਾ ਦੀ ਮਾਂ ਦੇ ਚੋਂਕੀ ਇਵੈਂਟ ਦਾ ਇੱਕ ਲੁੱਕ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਉਨ੍ਹਾਂ ਨੇ ਅਨੁਰਾਧਾ ਵਾਕਿਲ ਦਾ ਲਾਲ ਰੰਗ ਦਾ ਖੂਬਸੂਰਤ ਪਹਿਰਾਵਾ ਪਾਇਆ ਸੀ। ਨੀਤਾ ਨੇ ਲਾਲ ਸਾੜ੍ਹੀ ਦੇ ਨਾਲ ਨਵਰਤਨ ਨੇਕਪੀਸ ਪਹਿਨਿਆ ਸੀ।

ਨੀਤਾ ਅੰਬਾਨੀ ਦੇ ਸਾਹਮਣੇ ਉਨ੍ਹਾਂ ਦੀ ਭਾਬੀ ਟੀਨਾ ਅੰਬਾਨੀ ਦਾ ਨੀਲਾ ਸੂਟ ਪੂਰੀ ਤਰ੍ਹਾਂ ਫਿੱਕਾ ਲੱਗ ਰਿਹਾ ਸੀ।

ਰਾਧਿਕਾ, ਸ਼ਲੋਕਾ ਦੀ ਮਾਂ ਸ਼ੈਲਾ ਮਰਚੈਂਟ, ਮੋਨਾ ਮਹਿਤਾ ਅਤੇ ਈਸ਼ਾ ਦੀ ਸੱਸ ਸਵਾਤੀ ਪੀਰਾਮਲ ਵੀ ਲਹਿੰਗਾ ਅਤੇ ਸਾੜ੍ਹੀ ਪਹਿਨੇ ਰਵਾਇਤੀ ਗੈਟਅੱਪ ਵਿੱਚ ਨਜ਼ਰ ਆਈਆਂ।

ਅਨੰਨਿਆ ਪਾਂਡੇ ਅਤੇ ਜਾਹਨਵੀ ਕਪੂਰ ਦੋਵਾਂ ਨੇ ਜਾਮਨੀ ਰੰਗ ਦਾ ਲਹਿੰਗਾ ਪਾਇਆ ਸੀ, ਹਾਲਾਂਕਿ ਉਨ੍ਹਾਂ ਦੇ ਦੋਵਾ ਦੇ ਲਹਿੰਗੇ ਦਾ ਡਿਜ਼ਾਈਨ ਵੱਖਰਾ ਸੀ। ਸ਼ਨਾਇਆ ਕਪੂਰ ਨੇ ਗਜਰੇ ਦੇ ਨਾਲ ਪੇਸਟਲ ਟੋਨ ਦਾ ਸੂਟ ਪਾਇਆ ਸੀ ਜਦੋਂਕਿ ਮਾਨੁਸ਼ੀ ਛਿੱਲਰ ਟਿਸ਼ੂ ਸਿਲਕ ਗੋਲਡਨ ਸਾੜ੍ਹੀ ਪਾਈ ਨਜ਼ਰ ਆਈ ਸੀ।

ਐੱਮ.ਐੱਸ.ਧੋਨੀ ਆਪਣੀ ਪਤਨੀ ਸਾਕਸ਼ੀ ਧੋਨੀ ਦੇ ਨਾਲ ਵੀ ਨਜ਼ਰ ਆਏ ਸਨ ਜਦੋਂਕਿ ਸਾਕਸ਼ੀ ਨੇ ਲਾਈਟ ਪਰਪਲ ਲੈਂਥ ਸੂਟ ਪਾਇਆ ਸੀ।

ਸੰਜੂ ਬਾਬਾ ਵੀ ਪੂਜਾ ਸਮਾਰੋਹ ‘ਚ ਸ਼ਾਮਲ ਹੋਣ ਲਈ ਪਹੁੰਚੇ ਅਤੇ ਜਾਂਦੇ ਸਮੇਂ ਉਹ ਪਾਪਰਾਜ਼ੀ ਨਾਲ ਹੱਥ ਮਿਲਾਉਂਦੇ ਵੀ ਨਜ਼ਰ ਆਏ। ਰਣਵੀਰ ਸਿੰਘ ਵੀ ਡਿਜ਼ਾਈਨਰ ਕੁੜਤੇ ਦੇ ਨਾਲ ਉੱਚੀ ਪੋਨੀ ਕੀਤੇ ਨਜ਼ਰ ਆਏ। ਆਕਾਸ਼ ਅੰਬਾਨੀ ਨੂੰ ਹਰੇ ਰੰਗ ਦੇ ਸਿਲਕ ਕੁੜਤਾ ਸੂਟ ਵਿੱਚ ਦੇਖਿਆ ਗਿਆ ਜਿਸ ਦੇ ਨਾਲ ਉਨ੍ਹਾਂ ਨੇ ਬਨਾਰਸੀ ਪ੍ਰਿੰਟ ਦੀ ਹਾਫ ਸਲੀਵ ਜੈਕੇਟ ਪਾਈ ਹੋਈ ਸੀ।

Leave a Reply