Health News: ਗਰਮੀਆਂ ਵਿੱਚ ਕਈ ਤਰ੍ਹਾਂ ਦੇ ਮੌਸਮੀ ਫ਼ਲ ਪਾਏ ਜਾਂਦੇ ਹਨ। ਜੋ ਪਾਣੀ ਨਾਲ ਭਰੇ ਹੋਏ ਹੁੰਦੇ ਹਨ। ਇਹਨਾਂ ਵਿੱਚੋਂ ਇਕ ਫ਼ਲ ਹੈ ਅਨਾਨਾਸ। ਸਰੀਰ ਨੂੰ ਠੰਡਕ ਦੇਣ ਦੇ ਨਾਲ-ਨਾਲ ਇਹ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਣ ‘ਚ ਮਦਦ ਕਰਦਾ ਹੈ। ਇਸ ਲਈ ਇਸ ਮੌਸਮ ‘ਚ ਅਨਾਨਾਸ ਦੇ ਜੂਸ (pineapple juice) ਨੂੰ ਆਪਣੀ ਡਾਇਟ ‘ਚ ਜ਼ਰੂਰ ਸ਼ਾਮਲ ਕਰੋ। ਇਸ ‘ਚ ਕੈਲਸ਼ੀਅਮ, ਫਾਈਬਰ, ਵਿਟਾਮਿਨ-ਸੀ ਅਤੇ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ। ਜੋ ਕਈ ਸਮੱਸਿਆਵਾਂ ਤੋਂ ਬਚਣ ਵਿੱਚ ਮਦਦ ਕਰਦੇ ਹਨ।
ਪੇਟ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਮਦਦਗਾਰ: ਜੋ ਲੋਕ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹਨ, ਅਨਾਨਾਸ ਦਾ ਜੂਸ ਉਹਨਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਦਸਤ, ਪੇਟ ਦਰਦ, ਕਬਜ਼ ਜਾਂ ਫੁੱਲਣ ਤੋਂ ਪੀੜਤ ਹੋ, ਤਾਂ ਅਨਾਨਾਸ ਦਾ ਜੂਸ ਤੁਹਾਡੇ ਲਈ ਸਹੀ ਹੈ।
ਹੱਡੀਆਂ ਲਈ ਫਾਇਦੇਮੰਦ: ਅਨਾਨਾਸ ਚ ਕੈਲਸ਼ੀਅਮ,ਮੈਗਨੀਸ਼ੀਅਮ ਅਤੇ ਹੋਰ ਪੋਸ਼ਕ ਤੱਤ ਕਾਫੀ ਮਾਤਰਾ ਚ ਪਾਏ ਜਾਂਦੇ ਹਨ। ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੇ ਹਨ। ਹੱਡੀਆਂ ਨੂੰ ਸਿਹਤਮੰਦ ਰੱਖਣ ਲਈ ਅਨਾਨਾਸ ਦਾ ਜੂਸ ਪੀ ਸਕਦੇ ਹੋ।
ਦਿਲ ਦੀ ਸਿਹਤ ਨੂੰ ਠੀਕ ਰੱਖਦੇ: ਅਨਾਨਾਸ ਐਂਟੀ-ਆਕਸੀਡੈਂਟ ਅਤੇ ਵਿਟਾਮਿਨ-ਸੀ ਦਾ ਵਧੀਆ ਸਰੋਤ ਹੈ। ਜੋ ਦਿਲ ਦੀ ਸਿਹਤ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਅਨਾਨਾਸ ਦਾ ਜੂਸ ਪੀ ਕੇ ਤੁਸੀਂ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਇਹ ਬਲੱਡ ਪ੍ਰੈਸ਼ਰ ਦੇ ਮਰੀਜਾਂ ਲਈ ਵੀ ਫਾਇਦੇਮੰਦ ਹੈ। ਇਸ ਲਈ ਹਾਈ ਬਲੱਡ ਪ੍ਰੈਸ਼ਰ ਦੇ ਮਰੀਜਾਂ ਨੂੰ ਅਨਾਨਸ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਮਦਦਗਾਰ : ਅਨਾਨਾਸ ਦੇ ਜੂਸ ਚ ਵਿਟਾਮਿਨ-ਏ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਚ ਮਦਦ ਕਰਦਾ ਹੈ। ਬੱਚਿਆਂ ਨੂੰ ਅਨਾਨਾਸ ਦਾ ਜੂਸ ਪਿਲਾਓ ਤਾਂ ਉਹਨਾਂ ਦੀ ਨਜ਼ਰ ਤੇਜ ਹੋ ਜਾਵੇਗੀ।