ਕਪੂਰਥਲਾ : ਅਦਾਲਤ ਨੇ ਕਪੂਰਥਲਾ ਇੰਪਰੂਵਮੈਂਟ (Kapurthala Improvement Trust) ਟਰੱਸਟ ਦੇ ਚੇਅਰਮੈਨ ਨੂੰ ਤਲਬ ਕੀਤਾ ਹੈ। ਉਨ੍ਹਾਂ ‘ਤੇ ਪਾਰਕ ਨੂੰ ਦੁਕਾਨਾਂ ‘ਚ ਤਬਦੀਲ ਕਰਕੇ ਵੇਚਣ ਦਾ ਦੋਸ਼ ਹੈ। ਇਸ ਸਬੰਧੀ ਕਪੂਰਥਲਾ ਨਗਰ ਸੁਧਾਰ ਟਰੱਸਟ ਦੇ ਮਾਰਕੀਟ ਕੰਪਲੈਕਸ ਦੇ ਇੱਕ ਦੁਕਾਨਦਾਰ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਮਾਮਲੇ ਵਿੱਚ ਅਦਾਲਤ ਨੇ ਟਰੱਸਟ ਦੇ ਚੇਅਰਮੈਨ ਅਤੇ ਈਓ ਨੂੰ ਨੋਟਿਸ ਭੇਜ ਕੇ ਤਲਬ ਕੀਤਾ ਹੈ।

ਦੁਕਾਨਦਾਰ ਦੀਪਕ ਰਾਏ ਨੇ ਦਰਖਾਸਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਇਹ ਦੁਕਾਨ 1997 ਵਿੱਚ ਨਗਰ ਸੁਧਾਰ ਟਰੱਸਟ ਦੀ ਸਕੀਮ ਤਹਿਤ ਲਈ ਸੀ। ਇਸ ਦੁਕਾਨ ਦੇ ਨਾਲ ਇੱਕ ਪਾਰਕ ਸੀ ਜਿਸ ਕਾਰਨ ਉਨ੍ਹਾਂ ਨੇ ਇਸ ਦੀ ਕੀਮਤ ਹੋਰ ਦੁਕਾਨਾਂ ਨਾਲੋਂ ਵੱਧ ਰੱਖੀ ਸੀ। ਹੁਣ ਟਰੱਸਟ ਨੇ ਇਸ ਪਾਰਕ ਨੂੰ ਢਾਹ ਕੇ 5 ਦੁਕਾਨਾਂ ਲਈ ਪਲਾਟ ਬਣਾ ਕੇ ਇਕੱਲੇ ਵਿਅਕਤੀ ਨੂੰ ਵੇਚ ਦਿੱਤੇ ਹਨ। ਦੀਪਕ ਰਾਏ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਦੁਕਾਨ ਸਮੇਤ ਪਾਰਕ ਨੂੰ ਪਾਰਕ ਹੀ ਰਹਿਣ ਦਿੱਤਾ ਜਾਵੇ।

ਇਸ ਬਾਰੇ ਚੇਅਰਮੈਨ ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਦਾ ਹੈ ਅਤੇ ਨਿਯਮਾਂ ਅਨੁਸਾਰ ਦੁਕਾਨਾਂ ਦੀ ਬੋਲੀ 2021 ਵਿੱਚ ਲੋਕਲ ਬਾਡੀਜ਼ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਹੀ ਹੋਈ ਸੀ। ਉਨ੍ਹਾਂ ਕਿਹਾ ਕਿ ਦੀਪਕ ਰਾਏ ਦੀ ਪਟੀਸ਼ਨ ਬੇਬੁਨਿਆਦ ਹੈ।

Leave a Reply