ਮੁੰਬਈ: ਬਾਲੀਵੁੱਡ ਅਦਾਕਾਰ ਵਰੁਣ ਧਵਨ (Bollywood Actor Varun Dhawan) ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਨੇ ਬੇਟੀ ਨੂੰ ਜਨਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਰੁਣ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ ‘ਤੇ ਨਤਾਸ਼ਾ ਦੇ ਪ੍ਰੈਗਨੈਂਸੀ ਦੀ ਜਾਣਕਾਰੀ ਦਿੱਤੀ ਸੀ। ਵਰੁਣ ਨੇ ਇਕ ਬੇਹੱਦ ਖੂਬਸੂਰਤ ਫੋਟੋ ਸ਼ੇਅਰ ਕੀਤੀ ਸੀ, ਜਿਸ ‘ਚ ਉਹ ਆਪਣੀ ਪਤਨੀ ਨਤਾਸ਼ਾ ਦੇ ਬੇਬੀ ਬੰਪ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਉਦੋਂ ਤੋਂ ਹੀ ਨਤਾਸ਼ਾ ਦੀ ਪ੍ਰੈਗਨੈਂਸੀ ਸੁਰਖੀਆਂ ‘ਚ ਸੀ।
ਵਰੁਣ ਅਤੇ ਨਤਾਸ਼ਾ ਦੇ ਮਾਤਾ-ਪਿਤਾ ਬਣਨ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗ ਗਈ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਇਸ ਜੋੜੀ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।ਇਸ ਤੋਂ ਪਹਿਲਾਂ ਨਤਾਸ਼ਾ ਨੂੰ 3 ਜੂਨ ਦੀ ਸਵੇਰ ਨੂੰ ਹਸਪਤਾਲ ਲਿਜਾਇਆ ਗਿਆ ਸੀ ਕਿਉਂਕਿ ਉਨ੍ਹਾਂ ਨੂੰ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ ਸੀ। ਆਪਣੀ ਪਤਨੀ ਦੇ ਨਾਲ ਰਹਿਣ ਲਈ ਅਦਾਕਾਰ ਵਰੁਣ ਧਵਨ ਨੇ ਆਪਣੇ ਸਾਰੇ ਕੰਮ ਅੱਗੇ ਤਹਿ ਕਰ ਲਏ ਹਨ। ਹੁਣ ਅਜਿਹੇ ‘ਚ ਪ੍ਰਸ਼ੰਸਕ ਅਦਾਕਾਰ ਤੋਂ ਖੁਸ਼ਖਬਰੀ ਸੁਣਨ ਦਾ ਇੰਤਜ਼ਾਰ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਵਰੁਣ ਅਤੇ ਨਤਾਸ਼ਾ ਨੇ 24 ਜਨਵਰੀ 2021 ਨੂੰ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕੀਤਾ ਸੀ। ਦੋਵਾਂ ਨੇ ਅਲੀਬਾਗ ਵਿੱਚ ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਕੁਝ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ। ਅਦਾਕਾਰ ਦੇ ਕੰਮ ਦੀ ਗੱਲ ਕਰੀਏ ਤਾਂ ਵਰੁਣ ਧਵਨ ਜਲਦ ਹੀ ‘ਬੇਬੀ ਜਾਨ’ ‘ਚ ਨਜ਼ਰ ਆਉਣਗੇ। ਇਸ ਫਿਲਮ ‘ਚ ਅਦਾਕਾਰ ਤੋਂ ਇਲਾਵਾ ਕੀਰਤੀ ਸੁਰੇਸ਼, ਵਾਮਿਕਾ ਗੱਬੀ, ਜੈਕੀ ਸ਼ਰਾਫ ਅਤੇ ਫਸਰਾਜਪਾਲ ਯਾਦਵ ਸਮੇਤ ਕਈ ਸਿਤਾਰੇ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ।