November 5, 2024

ਅਦਾਕਾਰ ਗੋਵਿੰਦਾ ਦੀ ਰਾਜਨੀਤੀ ‘ਚ ਹੋਈ ਮੁੜ ਵਾਪਸੀ

ਮੁੰਬਈ: ਬਾਲੀਵੁੱਡ ਦੇ ‘ਹੀਰੋ ਨੰਬਰ -1’ ਯਾਨੀ ਅਦਾਕਾਰ ਗੋਵਿੰਦਾ (Actor Govinda) ਇਕ ਵਾਰ ਫਿਰ ਤੋਂ ਰਾਜਨੀਤਿਕ ਗਲਿਆਰੇ ਵਿਚ ਵੇਖੇ ਜਾ ਸਕਦੇ ਹਨ।ਸਾਲ 2004 ਵਿੱਚ, ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਚੋਣ ਲੜਿਆ ਅਤੇ ਸੰਸਦ ਮੈਂਬਰ ਬਣਕੇ ਪਾਰਲੀਮੈਂਟ ਵਿੱਚ ਪਹੁੰਚੇ ਸਨ। ਹੁਣ ਦੋ ਦਹਾਕਿਆਂ ਬਾਅਦ, ਉਹ ਦੁਬਾਰਾ ਰਾਜਨੀਤਿਕ ਵਿਸ਼ਵ ਵਿੱਚ ਦਸਤਕ ਦੇਣ ਜਾ ਰਹੇ ਹਨ ਅਤੇ ਰਿਪੋਰਟ ਅਨੁਸਾਰ ਅਦਾਕਾਰ ਸ਼ਿਵ ਸੈਨਾ (Shiv Sena) ਟਿਕਟ ਤੋਂ ਲੋਕ ਸਭਾ ਚੋਣਾਂ ਲੜਨਗੇ।

ਬੀਤੇ ਦਿਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨਾਲ ਮੁਲਾਕਾਤ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਹੈ। ਗੋਵਿੰਦਾ ਫਿਲਮਾਂ ਤੋਂ ਲੈ ਕੇ ਬ੍ਰਾਂਡ ਐਂਡੋਰਸਮੈਂਟ ਤੱਕ ਕਰੋੜਾਂ ਦੀ ਕਮਾਈ ਕਰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੀ ਸੰਪਤੀ ਬਾਰੇ…

ਗੋਵਿੰਦਾ ਇੰਨੀ ਜਾਇਦਾਦ ਦੇ ਹਨ ਮਾਲਕ 

ਬਾਲੀਵੁੱਡ ਅਭਿਨੇਤਾ ਗੋਵਿੰਦ ਦੀ ਕਈ ਸਾਲਾਂ ਬਾਅਦ ਰਾਜਨੀਤੀ ਵਿਚ ਵਾਪਸੀ ਦੀ ਚਰਚਾ ਤੇਜ਼ ਹੋ ਗਈ ਹੈ। ਸਾਲ 2024 ਦੀਆਂ ਸਾਰੀਆਂ ਚੋਣਾਂ ਵਿਚ ਉਨ੍ਹਾਂ ਦੀ ਸ਼ਿਵ ਸੈਨਾ ਦੀ ਟਿਕਟ ‘ਤੇ ਚੋਣ ਲੜਨ ਦੀਆਂ ਖ਼ਬਰਾਂ ਸਹਾਮਣੇ ਆ ਰਹੀਆਂ ਹਨ।ਲੰਬੇ ਸਮੇਂ ਤੋਂ ਫਿਲਮਾਂ ਅਤੇ ਰਾਜਨੀਤੀ ਤੋਂ ਦੂਰੀ ਬਣਾਏ ਅਦਾਕਾਰ ਗੋਵਿੰਦਾ ਦੀ ਕੁਲ ਕੀਮਤ ਕਰੋੜ ਰੁਪਏ ਰਹੀ ਹੈ,. ਤੇ ਸਾਲ 2004 ਵਿੱਚ ਚੋਣ ਕਮਿਸ਼ਨ ਵਿੱਚ ਦਾਖ਼ਲ ਕੀਤੇ ਗਏ ਹਲਫਨਾਮੇ ਦੇ ਅਨੁਸਾਰ ਗੋਵਿੰਦਾਂ ਨੇ ਆਪਣੀ ਕੁਲ 14 ਕਰੋੜ ਰੁਪਏ ਐਲਾਨ ਕੀਤੀ ਹੈ।ਇਸ ਦੇ ਨਾਲ ਹੀ, ਰਿਪੋਰਟਾਂ ਦੇ ਅਨੁਸਾਰ, ਹੁਣ 20 ਸਾਲਾਂ ਬਾਅਦ ਉਨ੍ਹਾਂ ਦੀ ਜਾਇਦਾਦ ਲਗਭਗ 18 ਮਿਲੀਅਨ ਡਾਲਰ ਜਾਂ ਲਗਭਗ 150 ਕਰੋੜ ਰੁਪਏ ਹੈ।ਸਾਲ 2004 ਵਿੱਚ, ਗੋਵਿੰਦਾ ਨੇ ਕਾਂਗਰਸ ਦੀ ਟਿਕਟ ‘ਤੇ ਚੋਣ ਜਿੱਤਣ ਤੋਂ ਬਾਅਦ ਸੰਸਦ ਪਹੁੰਚੀ ਸੀ।

By admin

Related Post

Leave a Reply