ਮੁੰਬਈ : ਕਰਵਾ ਚੌਥ ਦਾ ਤਿਉਹਾਰ 20 ਅਕਤੂਬਰ ਨੂੰ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਅੱਜ, ਪਤਨੀਆਂ ਦਿਨ ਭਰ ਭੁੱਖੀਆਂ-ਪਿਆਸੀਆਂ ਰਹਿਣਗੀਆਂ ਅਤੇ ਆਪਣੇ ਪਤੀ ਦੀ ਲੰਬੀ ਉਮਰ ਦਾ ਆਸ਼ੀਰਵਾਦ ਮੰਗਣਗੀਆਂ। ਬਾਲੀਵੁੱਡ ਇੰਡਸਟਰੀ ‘ਚ ਵੀ ਹਰ ਸਾਲ ਕਰਵਾ ਚੌਥ ਦਾ ਜਸ਼ਨ ਮਨਾਇਆ ਜਾਂਦਾ ਹੈ। ਇਸ ਵਾਰ ਵੀ ਕਰਵਾ ਚੌਥ ਦਾ ਵਰਤ ਰੱਖਣ ਲਈ ਅਦਾਕਾਰਾਂ ਕਾਫੀ ਉਤਸ਼ਾਹਿਤ ਨਜ਼ਰ ਆ ਰਹੀਆਂ ਹਨ ਅਤੇ ਆਪਣੀਆਂ ਤਿਆਰੀਆਂ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀਆਂ ਨਜ਼ਰ ਆ ਰਹੀਆਂ ਹਨ। ਸੋਨਮ ਕਪੂਰ ਤੋਂ ਲੈ ਕੇ ਸ਼ਿਲਪਾ ਸ਼ੈੱਟੀ ਤੱਕ, ਅਦਾਕਾਰਾਂ ਨੇ ਆਪਣੇ ਕਰਵਾ ਚੌਥ ਦੀਆਂ ਤਿਆਰੀਆਂ ਦੀਆਂ ਝਲਕੀਆਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।
ਅਦਾਕਾਰਾ ਸ਼ਿਲਪਾ ਸ਼ੈੱਟੀ (Actress Shilpa Shetty) ਪਤੀ ਰਾਜ ਕੁੰਦਰਾ ਲਈ ਹਰ ਸਾਲ ਕਰਵਾ ਚੌਥ ਦਾ ਵਰਤ ਰੱਖਦੀ ਹੈ। ਇਸ ਵਾਰ ਵੀ ਅਦਾਕਾਰਾ ਨੇ ਸਰਗੀ ਨਾਲ ਕਰਵਾ ਚੌਥ ਦੀ ਸ਼ੁਰੂਆਤ ਕੀਤੀ ਹੈ।
ਸ਼੍ਰੀਮਤੀ ਕੁੰਦਰਾ ਨੇ ਸਰਗੀ ਦੀ ਤਸਵੀਰ ਆਪਣੇ ਇੰਸਟਾ ਅਕਾਊਂਟ ‘ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਉਹ ਆਪਣੇ ਹੱਥਾਂ ‘ਤੇ ਪਤੀ ਦੇ ਨਾਮ ਦੀ ਮਹਿੰਦੀ ਲਗਾਉਂਦੀ ਵੀ ਨਜ਼ਰ ਆਈ। ਸ਼ਿਲਪਾ ਨੇ ਆਪਣੀ ਮਹਿੰਦੀ ਬਹੁਤ ਸਾਦੀ ਰੱਖੀ ਹੈ।
ਇਸ ਦੌਰਾਨ ਅਦਾਕਾਰਾ ਸੋਨਮ ਕਪੂਰ (Actress Sonam Kapoor) ਨੇ ਇੰਸਟਾਗ੍ਰਾਮ ‘ਤੇ ਆਪਣੀ ਮਹਿੰਦੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰ ‘ਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਨਾਲ ਕਈ ਔਰਤਾਂ ਵੀ ਆਪਣੀ ਮਹਿੰਦੀ ਲਗਾਉਂਦੀਆਂ ਨਜ਼ਰ ਆ ਰਹੀਆਂ ਹਨ।
ਇੱਕ ਫੋਟੋ ਵਿੱਚ, ਉਨ੍ਹਾਂ ਨੇ ਆਪਣੀ ਮਹਿੰਦੀ ਲਗਾਈ ਅਤੇ ਫੋਟੋਆਂ ਦੇ ਕੈਪਸ਼ਨ ਵਿੱਚ ਲਿਖਿਆ – ਮੈਂ ਵਰਤ ਨਹੀਂ ਰੱਖਦੀ, ਪਰ ਮੈਨੂੰ ਮਹਿੰਦੀ ਲਗਾਉਣਾ, ਤਿਆਰ ਹੋਣਾ ਅਤੇ ਖਾਣਾ ਪਸੰਦ ਹੈ, ਜਿਸ ਵਿੱਚ ਸੋਨਮ ਕਪੂਰ ਨੇ ਆਪਣੀ ਮਹਿੰਦੀ ‘ਚ ਪਤੀ ਆਨੰਦ ਅਤੇ ਬੇਟੇ ਵਾਯੂ ਦਾ ਨਾਮ ਵੀ ਲਿਖਵਾਿੲਆ ਹੈ।
ਇਸ ਤੋਂ ਪਹਿਲਾਂ ਟੀਵੀ ਅਦਾਕਾਰ ਸ਼ਰਧਾ ਆਰਿਆ ਵੀ ਕਰਵਾ ਚੌਥ ਦੀ ਮਹਿੰਦੀ ਲਗਾਉਂਦੀ ਨਜ਼ਰ ਆਈ ਸੀ। ਉਹ ਪੀਲੇ ਪਹਿਰਾਵੇ ਵਿੱਚ ਆਪਣੇ ਹੱਥਾਂ ਦੀ ਮਹਿੰਦੀ ਨੂੰ ਬਹੁਤ ਖੁਸ਼ੀ ਨਾਲ ਫਲਾਂਟ ਕਰਦੀ ਦਿਖਾਈ ਦਿੱਤੀ। ਫੋਟੋਆਂ ਸ਼ੇਅਰ ਕਰਨ ਤੋਂ ਬਾਅਦ, ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ – ਸਾਲ ਦਾ ਸਾਡਾ ਪਸੰਦੀਦਾ ਸਮਾਂ ਆ ਗਿਆ ਹੈ।