ਮੁੰਬਈ : ਮਨੋਰੰਜਨ ਜਗਤ ਤੋਂ ਹਰ ਰੋਜ਼ ਕੋਈ ਨਾ ਕੋਈ ਬੁਰੀ ਖ਼ਬਰ ਸਾਹਮਣੇ ਆਉਂਦੀ ਹੈ। ਹੁਣ ਹਾਲ ਹੀ ‘ਚ ਖਬਰ ਸਾਹਮਣੇ ਆਈ ਹੈ ਕਿ ਕੰਨੜ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਤੇ ਐਂਕਰ ਅਪਰਨਾ ਵਸਤਾਰੇ (Aparna Vastare) ਇਸ ਦੁਨੀਆਂ ਵਿੱਚ ਨਹੀਂ ਰਹੇ। ਉਨ੍ਹਾਂ ਦੀ 51 ਸਾਲ ਦੀ ਉਮਰ ‘ਚ ਮੌਤ ਹੋ ਗਈ ਹੈ। ਅਪਰਨਾ ਦੇ ਦੇਹਾਂਤ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਸਦਮਾ ਲੱਗਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ।
ਅਪਰਨਾ ਵਸਤਾਰੇ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੀ ਸੀ ਅਤੇ ਬੀਤੀ ਰਾਤ ਇਸ ਬਿਮਾਰੀ ਨਾਲ ਲੜਾਈ ਹਾਰ ਗਈ। 11 ਜੁਲਾਈ ਨੂੰ, ਅਦਾਕਾਰਾ ਨੇ ਬੈਂਗਲੁਰੂ ਵਿੱਚ ਆਖਰੀ ਸਾਹ ਲਿਆ। ਪਰਿਵਾਰ ਵੱਲੋਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਅਪਰਨਾ ਵਸਤਾਰੇ ਇੱਕ ਮਸ਼ਹੂਰ ਅਦਾਕਾਰਾ ਹੋਣ ਤੋਂ ਇਲਾਵਾ ਇੱਕ ਟੈਲੀਵਿਜ਼ਨ ਐਂਕਰ ਅਤੇ ਸਾਬਕਾ ਰੇਡੀਓ ਜੌਕੀ ਵੀ ਸੀ। ਉਨ੍ਹਾਂ ਨੇ 1990 ਦੇ ਦਹਾਕੇ ਵਿੱਚ ਡੀ.ਡੀ ਚੰਦਨਾ ਉੱਤੇ ਪ੍ਰਸਾਰਿਤ ਕੀਤੇ ਗਏ ਕਈ ਸ਼ੋਅ ਵਿੱਚ ਇੱਕ ਐਂਕਰ ਵਜੋਂ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ 1984 ‘ਚ ਪੁਤੰਨਾ ਕਨਾਗਲ ਦੀ ਫਿਲਮ ‘ਮਸਾਨਦਾ ਹੂਵੂ’ ਨਾਲ ਫਿਲਮਾਂ ਦੀ ਸ਼ੁਰੂਆਤ ਕੀਤੀ ਸੀ।