ਪੰਚਕੂਲਾ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਸੂਬੇ ਦੀਆਂ ਸੜਕਾਂ ਨੂੰ ਆਵਾਰਾ ਗਊ ਮੁਕਤ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਸੜਕ ’ਤੇ ਬੇਸਹਾਰਾ ਗਊਆਂ ਨਜ਼ਰ ਨਹੀਂ ਆਉਣ ਦਿੱਤੀਆਂ ਜਾਣਗੀਆਂ।
ਇਸ ਸਾਲ ਸਰਕਾਰ ਨੇ ਗਊ ਸੇਵਾ ਆਯੋਗ ਲਈ 400 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ, ਜੋ ਅਗਲੇ ਸਾਲ ਵਧ ਕੇ 510 ਕਰੋੜ ਰੁਪਏ ਹੋ ਜਾਵੇਗਾ। ਮੁੱਖ ਮੰਤਰੀ ਨੇ ਗਊ ਵਣ ਧਾਮ ਗਊਸ਼ਾਲਾ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 21 ਲੱਖ ਰੁਪਏ ਦੇਣ ਦਾ ਵਾਅਦਾ ਵੀ ਕੀਤਾ।
ਮੁੱਖ ਮੰਤਰੀ ਬੀਤੇ ਦਿਨ ਗੋਵਨ ਸੇਵਾ ਧਾਮ ਪੰਚਕੂਲਾ ਵਿਖੇ ਗੋਪਾ ਅਸ਼ਟਮੀ ਦੇ ਮੌਕੇ ‘ਤੇ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਗੋਪਾਸ਼ਟਮੀ ਸਾਡੇ ਸੰਸਕਾਰਾਂ ਨਾਲ ਜੁੜਿਆ ਤਿਉਹਾਰ ਹੈ, ਇਸ ਲਈ ਸਾਰੇ ਗਊ ਭਗਤ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਸਮਾਜ ਵਿੱਚ ਪਸ਼ੂਆਂ ਨੂੰ ਮਹੱਤਵਪੂਰਨ ਧਨ ਮੰਨਿਆ ਜਾਂਦਾ ਹੈ ਅਤੇ ਕਿਸੇ ਵਿਅਕਤੀ ਕੋਲ ਜਿੰਨੀਆਂ ਜ਼ਿਆਦਾ ਗਾਵਾਂ ਹੁੰਦੀਆਂ ਹਨ, ਉਹ ਓਨਾ ਹੀ ਅਮੀਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਭਗਵਾਨ ਕ੍ਰਿਸ਼ਨ ਨੇ ਮਾਂ ਗਊ ਦੀ ਸੇਵਾ ਲਈ ਗੋਵਰਧਨ ਪਰਬਤ ਨੂੰ ਉੱਚਾ ਕੀਤਾ ਸੀ ਅਤੇ ਉਦੋਂ ਤੋਂ ਉਨ੍ਹਾਂ ਦਾ ਨਾਂ ਗੋਵਿੰਦ ਰੱਖਿਆ ਗਿਆ ਸੀ।