ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ (Property Tax) ਜਮ੍ਹਾ ਕਰਵਾਉਣ ‘ਤੇ 10 ਫੀਸਦੀ ਛੋਟ ਦੇਣ ਦੀ ਆਖਰੀ ਮਿਤੀ ‘ਚ 3 ਦਿਨ ਬਾਕੀ ਹਨ। ਇਸ ਦੇ ਲਈ ਅਗਲੇ 2 ਦਿਨਾਂ ਦੀਆਂ ਛੁੱਟੀਆਂ ਦੌਰਾਨ ਨਗਰ ਨਿਗਮ ਦੇ ਦਫ਼ਤਰ ਖੁੱਲ੍ਹੇ ਰਹਿਣਗੇ ਅਤੇ ਸੁਵਿਧਾ ਕੇਂਦਰ ਦਾ ਸਮਾਂ ਵੀ ਸ਼ਾਮ 5 ਵਜੇ ਤੱਕ ਵਧਾ ਦਿੱਤਾ ਗਿਆ ਹੈ। ਇਸ ਦੌਰਾਨ ਨਗਰ ਨਿਗਮ ਨੂੰ 25 ਕਰੋੜ ਰੁਪਏ ਜੁਟਾਉਣ ਦੀ ਚੁਣੌਤੀ ਹੈ।

 ਦੱਸ ਦੇਈਏ ਕਿ ਨਗਰ ਨਿਗਮ ਵੱਲੋਂ ਪਿਛਲੇ ਸਾਲ 30 ਸਤੰਬਰ ਤੱਕ ਕੀਤੀ ਗਈ ਰਿਕਵਰੀ ਦੇ ਆਧਾਰ ‘ਤੇ ਇਸ ਸਾਲ 10 ਫੀਸਦੀ ਛੋਟ ਦੇ ਨਾਲ 111 ਕਰੋੜ ਰੁਪਏ ਦਾ ਬਕਾਇਆ ਪ੍ਰਾਪਰਟੀ ਟੈਕਸ ਵਸੂਲਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਨੂੰ ਪੂਰਾ ਕਰਨ ਲਈ ਬਕਾਏਦਾਰਾਂ ਨੂੰ ਸੁਨੇਹੇ ਭੇਜਣ ਅਤੇ ਐਲਾਨ ਕਰਨ ਤੋਂ ਇਲਾਵਾ ਛੁੱਟੀ ਵਾਲੇ ਦਿਨ ਵੀ ਦਫਤਰ ਖੁੱਲ੍ਹੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ 60 ਹਜ਼ਾਰ ਲੋਕਾਂ ਨੇ ਚਾਲੂ ਸਾਲ ਦਾ ਪ੍ਰਾਪਰਟੀ ਟੈਕਸ ਨਹੀਂ ਭਰਿਆ ਹੈ।

Leave a Reply