ਗੈਜੇਟ ਡੈਸਕ : ਭਾਰਤੀ ਰਿਜ਼ਰਵ ਬੈਂਕ (RBI) ਅਤੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਯੂ.ਪੀ.ਆਈ-ਆਈ.ਸੀ.ਡੀ ਦੀ ਸ਼ੁਰੂਆਤ ਕੀਤੀ ਹੈ, ਜਿਸ ਰਾਹੀਂ ਤੁਸੀਂ ਹੁਣ ਬਿਨਾਂ ਡੈਬਿਟ ਕਾਰਡ ਦੇ ਵੀ ਏ.ਟੀ.ਐਮ ਰਾਹੀਂ ਆਪਣੇ ਬੈਂਕ ਖਾਤੇ ਵਿੱਚ ਨਕਦੀ ਜਮ੍ਹਾ ਕਰ ਸਕਦੇ ਹੋ। ਬੈਂਕ ਆਫ ਬੜੌਦਾ, ਐਕਸਿਸ ਬੈਂਕ ਅਤੇ ਯੂਨੀਅਨ ਬੈਂਕ ਵਰਗੇ ਕਈ ਬੈਂਕਾਂ ਨੇ ਇਸ ਸਹੂਲਤ ਨੂੰ ਲਾਗੂ ਕੀਤਾ ਹੈ। ਹਾਲਾਂਕਿ, ਫਿਲਹਾਲ ਇਹ ਸਹੂਲਤ ਕੁਝ ਹੀ ਏ.ਟੀ.ਐਮ ਵਿੱਚ ਉਪਲਬਧ ਹੈ, ਪਰ ਇਸਨੂੰ ਹੌਲੀ-ਹੌਲੀ ਦੇਸ਼ ਭਰ ਵਿੱਚ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਯੂ.ਪੀ.ਆਈ ਰਾਹੀਂ ਭੁਗਤਾਨ ਦੀ ਸੀਮਾ ਵੀ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ।
ਯੂ.ਪੀ.ਆਈ ਰਾਹੀਂ ਨਕਦ ਜਮ੍ਹਾ ਕਰਨ ਦੀ ਪ੍ਰਕਿਰਿਆ:
- ਇੱਕ ਏ.ਟੀ.ਐਮ ਚੁਣੋ: ਪਹਿਲਾਂ, ਇੱਕ ਏ.ਟੀ.ਐਮ ਲੱਭੋ ਜੋ ਯੂ.ਪੀ.ਆਈ-ਆਈ.ਸੀ.ਡੀ ਦਾ ਸਮਰਥਨ ਕਰਦਾ ਹੈ।
- QR ਕੋਡ ਸਕੈਨ ਕਰੋ: ਆਪਣੀ ਯੂ.ਪੀ.ਆਈ ਐਪ ਰਾਹੀਂ ਏ.ਟੀ.ਐਮ ਸਕ੍ਰੀਨ ‘ਤੇ ਦਿਖਾਈ ਦੇਣ ਵਾਲੇ QR ਕੋਡ ਨੂੰ ਸਕੈਨ ਕਰੋ।
- ਕੈਸ਼ ਡਿਪਾਜ਼ਿਟ ਵਿਕਲਪ ਚੁਣੋ: ਏ.ਟੀ.ਐਮ ਸਕ੍ਰੀਨ ‘ਤੇ ਕੈਸ਼ ਡਿਪਾਜ਼ਿਟ ਵਿਕਲਪ ਦੀ ਚੋਣ ਕਰੋ।
- ਵੇਰਵੇ ਦਾਖਲ ਕਰੋ : ਯੂ.ਪੀ.ਆਈ ਨਾਲ ਲਿੰਕ ਕੀਤਾ ਮੋਬਾਈਲ ਨੰਬਰ ਦਾਖਲ ਕਰੋ ਅਤੇ ਯੂ.ਪੀ.ਆਈ ਆਈ.ਡੀ ਜਾਂ ਆਈ.ਐਫ.ਐਸ.ਸੀ ਕੋਡ ਭਰੋ।
- ਰਕਮ ਦਾਖਲ ਕਰੋ: ਉਹ ਰਕਮ ਦਾਖਲ ਕਰੋ ਜੋ ਤੁਸੀਂ ਆਪਣੇ ਬੈਂਕ ਖਾਤੇ ਵਿੱਚ ਜਮ੍ਹਾ ਕਰਨਾ ਚਾਹੁੰਦੇ ਹੋ ਅਤੇ ਲੈਣ-ਦੇਣ ਦੀ ਪੁਸ਼ਟੀ ਕਰੋ।
- ਕੈਸ਼ ਪਾਓ: ਏ.ਟੀ.ਐਮ ਦੇ ਡਿਪਾਜ਼ਿਟ ਸਲਾਟ ਵਿੱਚ ਨਕਦ ਪਾਓ। ਏ.ਟੀ.ਐਮ ਨਕਦੀ ਦੀ ਗਿਣਤੀ ਕਰੇਗਾ ਅਤੇ ਇਸਨੂੰ ਤੁਰੰਤ ਤੁਹਾਡੇ ਖਾਤੇ ਵਿੱਚ ਜਮ੍ਹਾ ਕਰੇਗਾ।