ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਬੱਦਲ ਫਟਣ ਕਾਰਨ ਹੋਈ ਭਾਰੀ ਤਬਾਹੀ
By admin / July 24, 2024 / No Comments / Punjabi News
ਮਨਾਲੀ : ਮਨਾਲੀ ਲੇਹ ਨੈਸ਼ਨਲ ਹਾਈਵੇ (Manali Leh National Highway),(NH-003) ਢੁੱਡੀ ਤੋਂ ਪਲਚਨ ਤੱਕ ਬੱਦਲ ਫਟਣ ਦੀ ਸੂਚਨਾ ਹੈ। ਸਾਰੇ ਵਾਹਨਾਂ ਨੂੰ ਅਟਲ ਸੁਰੰਗ ਰਾਹੀਂ ਰੋਹਤਾਂਗ ਤੋਂ ਮਨਾਲੀ ਭੇਜਿਆ ਜਾ ਰਿਹਾ ਹੈ। ਮਨਾਲੀ ਲੇਹ ਨੈਸ਼ਨਲ ਹਾਈਵੇ (NH-003) ਬੱਦਲ ਫਟਣ ਕਾਰਨ ਢੁੱਡੀ ਤੋਂ ਪਲਚਨ ਤੱਕ ਹਰ ਤਰ੍ਹਾਂ ਦੇ ਵਾਹਨਾਂ ਲਈ ਬੰਦ ਹੈ।
ਇਸ ਕਾਰਨ ਸਾਰੇ ਵਾਹਨਾਂ ਨੂੰ ਅਟਲ ਸੁਰੰਗ ਰਾਹੀਂ ਰੋਹਤਾਂਗ ਮਨਾਲੀ ਭੇਜਿਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਜਨਤਾ ਨੂੰ ਸੁਚੇਤ ਕੀਤਾ ਹੈ, ‘ਕਿਰਪਾ ਕਰਕੇ ਬਦਲਵੇਂ ਰੂਟਾਂ ਦੀ ਵਰਤੋਂ ਕਰੋ ਅਤੇ ਸਿਰਫ਼ ਜ਼ਰੂਰੀ ਹੋਣ ‘ਤੇ ਹੀ ਯਾਤਰਾ ਕਰੋ।’
ਧਿਆਨ ਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਬੀਤੀ ਦੇਰ ਰਾਤ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ। ਸੋਲਾਂਗਨਾਲਾ ਦੇ ਨਾਲ ਲੱਗਦੇ ਅੰਜਨੀ ਮਹਾਦੇਵ ‘ਚ ਬੱਦਲ ਫਟ ਗਿਆ, ਜਿਸ ਕਾਰਨ ਪਲਚਨ ‘ਚ ਹੜ੍ਹ ਆ ਗਿਆ ਹੈ। ਪਲਚਨ ਪੁਲ ‘ਤੇ ਮਲਬੇ ਕਾਰਨ ਮਨਾਲੀ-ਲੇਹ ਸੜਕ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਇਸ ਹੜ੍ਹ ਕਾਰਨ ਪਲਚਨ ‘ਚ ਇਕ ਮਕਾਨ ਡਿੱਗਣ ਦੀ ਵੀ ਸੂਚਨਾ ਹੈ।
ਬੱਦਲ ਫਟਣ ਕਾਰਨ ਹੋਇਆ ਭਾਰੀ ਨੁਕਸਾਨ
ਜਾਣਕਾਰੀ ਮੁਤਾਬਕ ਨਦੀ ‘ਚ ਬਣੇ ਪਾਵਰ ਪ੍ਰੋਜੈਕਟ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫਿਲਹਾਲ ਨਦੀ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਹੁਣ ਤੱਕ ਇਹ ਪਤਾ ਲੱਗਾ ਹੈ ਕਿ ਇਸ ਹੜ੍ਹ ਨੇ ਭਾਰੀ ਨੁਕਸਾਨ ਕੀਤਾ ਹੈ।
ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦੀ ਸਥਿਤੀ
ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ‘ਚ ਅੱਜ ਅਤੇ ਭਲਕੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ 27 ਤੋਂ 30 ਜੁਲਾਈ ਤੱਕ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਸ਼ਿਮਲਾ ਦੇ ਨਾਲ-ਨਾਲ ਕਈ ਇਲਾਕਿਆਂ ‘ਚ ਹਲਕੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਬੀਤੀ ਸਵੇਰੇ 7 ਵਜੇ ਚੰਬਾ-ਤਲੇਰੂ ਰੋਡ ‘ਤੇ ਛਾਊ ਨੇੜੇ ਡਰੇਨ ਦੇ ਪਾਣੀ ਦਾ ਪੱਧਰ ਵਧਣ ਕਾਰਨ ਵਾਹਨਾਂ ਨੂੰ ਰੋਕਣਾ ਪਿਆ, ਜਿਸ ਕਾਰਨ ਡੇਢ ਘੰਟਾ ਜਾਮ ਲੱਗਾ ਰਿਹਾ।