ਹਾਕੀ ਇੰਡੀਆ ਨੇ ਅੱਜ ਰਾਸ਼ਟਰੀ ਕੈਂਪ ਲਈ 33 ਮੈਂਬਰੀ ਮਹਿਲਾ ਹਾਕੀ ਟੀਮ ਦਾ ਕੀਤਾ ਐਲਾਨ
By admin / April 8, 2024 / No Comments / Punjabi News
ਬੈਂਗਲੁਰੂ : ਹਾਕੀ ਇੰਡੀਆ (Hockey India) ਨੇ ਅੱਜ ਰਾਸ਼ਟਰੀ ਕੈਂਪ ਲਈ 33 ਮੈਂਬਰੀ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ। ਹਾਕੀ ਇੰਡੀਆ ਵੱਲੋਂ ਅੱਜ ਇੱਥੇ ਕੀਤੇ ਗਏ ਐਲਾਨ ਅਨੁਸਾਰ ਇਹ 33 ਮੈਂਬਰੀ ਟੀਮ 16 ਮਈ ਤੱਕ ਬੇਂਗਲੁਰੂ (Bengaluru) ਸਥਿਤ ਸਪੋਰਟਸ ਅਥਾਰਟੀ ਆਫ਼ ਇੰਡੀਆ ਵਿਖੇ ਸਿਖਲਾਈ ਦੇਵੇਗੀ ਅਤੇ ਭਵਿੱਖ ਵਿੱਚ ਹੋਣ ਵਾਲੇ ਕੋਚਿੰਗ ਕੈਂਪਾਂ ਅਤੇ ਅੰਤਰਰਾਸ਼ਟਰੀ ਦੌਰਿਆਂ ਵਿੱਚ ਭਾਗ ਲਵੇਗੀ।
ਭਾਰਤੀ ਮਹਿਲਾ ਹਾਕੀ ਟੀਮ ਇਸ ਸਾਲ ਦੇ ਅੰਤ ਵਿੱਚ ਐਂਟਵਰਪ ਅਤੇ ਲੰਡਨ ਵਿੱਚ ਅਰਜਨਟੀਨਾ, ਬੈਲਜੀਅਮ, ਜਰਮਨੀ ਅਤੇ ਬ੍ਰਿਟੇਨ ਦੇ ਨਾਲ FIH ਹਾਕੀ ਪ੍ਰੋ ਲੀਗ 2023-24 ਵਿੱਚ ਮੁਕਾਬਲਾ ਕਰੇਗੀ। ਇਸ ਮੌਕੇ ਹਾਕੀ ਇੰਡੀਆ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਹਰਮਨ ਕਰੂਜ਼ ਨੇ ਕਿਹਾ ਕਿ 14ਵੀਂ ਹਾਕੀ ਇੰਡੀਆ ਸੀਨੀਅਰ ਵੂਮੈਨ ਨੈਸ਼ਨਲ ਚੈਂਪੀਅਨਸ਼ਿਪ ਦੇਸ਼ ਭਰ ਵਿੱਚੋਂ ਸਰਵੋਤਮ ਹਾਕੀ ਖਿਡਾਰਨਾਂ ਦੀ ਚੋਣ ਕਰਨ ਲਈ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਪਿਛਲੇ ਹਫਤੇ ਕੋਚਾਂ ਅਤੇ ਚੋਣਕਾਰਾਂ ਨੇ 33 ਖਿਡਾਰੀਆਂ ਦੀ ਚੋਣ ਕੀਤੀ ਹੈ, ਜੋ ਭਾਰਤੀ ਮਹਿਲਾ ਹਾਕੀ ਟੀਮ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਦੀ ਸਮਰੱਥਾ ਰੱਖਦੇ ਹਨ। ਸਾਡੇ ਕੋਲ ਹੁਣ ਇੱਕ ਮਜ਼ਬੂਤ ਟੀਮ ਹੈ ਜੋ ਆਉਣ ਵਾਲੇ ਅੰਤਰਰਾਸ਼ਟਰੀ ਟੂਰ ਅਤੇ FIH ਹਾਕੀ ਪ੍ਰੋ ਲੀਗ 2023-24 ਵਿੱਚ ਹਿੱਸਾ ਲਵੇਗੀ।
ਟੀਮ ਇਸ ਪ੍ਰਕਾਰ ਹੈ:-
ਗੋਲਕੀਪਰ:- ਸਵਿਤਾ, ਬਿਚੂ ਦੇਵੀ ਖਰੀਬਮ, ਬੰਸਾਰੀ ਸੋਲੰਕੀ ਅਤੇ ਮਾਧੁਰੀ ਕਿੰਦੋ।
ਡਿਫੈਂਡਰ:- ਨਿੱਕੀ ਪ੍ਰਧਾਨ, ਉਦਿਤਾ, ਇਸ਼ਿਕਾ ਚੌਧਰੀ, ਮੋਨਿਕਾ, ਰੂਪਾਨੀ ਕੁਮਾਰੀ, ਮਹਿਮਾ ਚੌਧਰੀ, ਜੋਤੀ ਛੱਤਰੀ ਅਤੇ ਪ੍ਰੀਤੀ।
ਮਿਡਫੀਲਡਰ:- ਸਲੀਮਾ ਟੇਟੇ, ਮਰੀਨਾ ਲਾਲਰਾਮੰਘਾਕੀ, ਵੈਸ਼ਨਵੀ ਵਿੱਠਲ ਫਾਲਕੇ, ਨੇਹਾ, ਜੋਤੀ, ਐਡੁਲਾ ਜੋਤੀ, ਬਲਜੀਤ ਕੌਰ, ਮਨੀਸ਼ਾ ਚੌਹਾਨ, ਅਕਸ਼ਤਾ ਆਬਾਸੋ ਢੇਕਲੇ, ਅਜ਼ਮੀਨਾ ਕੁਜੂਰ ਅਤੇ ਨਿਸ਼ਾ।
ਫਾਰਵਰਡ:- ਮੁਮਤਾਜ਼ ਖਾਨ, ਲਾਲਰੇਮਸਿਆਮੀ, ਸੰਗੀਤਾ ਕੁਮਾਰੀ, ਦੀਪਿਕਾ, ਸ਼ਰਮੀਲਾ ਦੇਵੀ, ਨਵਨੀਤ ਕੌਰ, ਦੀਪਿਕਾ ਸੋਰੇਂਗ, ਪ੍ਰੀਤੀ ਦੂਬੇ, ਵੰਦਨਾ ਕਟਾਰੀਆ ਅਤੇ ਰੁਤੁਜਾ ਦਾਦਾਸੋ ਪਿਸਾਲ।